ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਫ਼ਿਰੋਜ਼ਪੁਰ ਅਤੇ ਪਟਨਾ ਸਾਹਿਬ ਵਿਚਾਲੇ ਚੱਲੇਗੀ ਸਪੈਸ਼ਲ ਐਕਸਪ੍ਰੈਸ ਰੇਲਗੱਡੀ
ਗਰਮੀਆਂ ਦੇ ਸੀਜ਼ਨ ਦੌਰਾਨ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਆਉਣ-ਜਾਣ ਲਈ ਰੇਲਵੇ ਵੱਲੋਂ ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ। ਗੱਡੀ ਨੰਬਰ 04616/04615 ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਐਕਸਪ੍ਰੈਸ ਮਿਤੀ 21.04.2026 ਤੋਂ 14.07.2026 (ਕੁੱਲ 13 ਟ੍ਰਿਪ) ਦੇ ਵਿਚਕਾਰ ਹਰ ਮੰਗਲਵਾਰ ਨੂੰ ਚੱਲੇਗੀ। ਇਹ ਗੱਡੀ ਫ਼ਿਰੋਜ਼ਪੁਰ ਕੈਂਟ ਤੋਂ ਦੁਪਹਿਰ 12 ਵਜੇ ਰਵਾਨਾ ਹੋ ਕੇ ਲਗਭਗ 30 ਘੰਟਿਆਂ ਬਾਅਦ ਸ਼ਾਮ 18.35 ਵਜੇ ਪਟਨਾ ਪਹੁੰਚੇਗੀ।
Publish Date: Tue, 21 Apr 2026 09:29 AM (IST)
Updated Date: Tue, 21 Apr 2026 09:30 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਗਰਮੀਆਂ ਦੇ ਸੀਜ਼ਨ ਦੌਰਾਨ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਆਉਣ-ਜਾਣ ਲਈ ਰੇਲਵੇ ਵੱਲੋਂ ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ। ਗੱਡੀ ਨੰਬਰ 04616/04615 ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਐਕਸਪ੍ਰੈਸ ਮਿਤੀ 21.04.2026 ਤੋਂ 14.07.2026 (ਕੁੱਲ 13 ਟ੍ਰਿਪ) ਦੇ ਵਿਚਕਾਰ ਹਰ ਮੰਗਲਵਾਰ ਨੂੰ ਚੱਲੇਗੀ। ਇਹ ਗੱਡੀ ਫ਼ਿਰੋਜ਼ਪੁਰ ਕੈਂਟ ਤੋਂ ਦੁਪਹਿਰ 12 ਵਜੇ ਰਵਾਨਾ ਹੋ ਕੇ ਲਗਭਗ 30 ਘੰਟਿਆਂ ਬਾਅਦ ਸ਼ਾਮ 18.35 ਵਜੇ ਪਟਨਾ ਪਹੁੰਚੇਗੀ।
ਗੱਡੀ ਨੰਬਰ 04615 ਪਟਨਾ ਤੋਂ ਫ਼ਿਰੋਜ਼ਪੁਰ ਕੈਂਟ ਇਹ ਰਾਖਵੀਂ ਸਪੈਸ਼ਲ ਐਕਸਪ੍ਰੈਸ ਟਰੇਨ ਮਿਤੀ 22.04.2026 ਤੋਂ 15.07.2026 (ਕੁੱਲ 13 ਟ੍ਰਿਪ) ਦੇ ਵਿਚਕਾਰ ਹਰ ਬੁੱਧਵਾਰ ਨੂੰ ਚੱਲੇਗੀ। ਇਹ ਗੱਡੀ ਪਟਨਾ ਤੋਂ ਰਾਤ 20.20 ਵਜੇ ਰਵਾਨਾ ਹੋ ਕੇ ਲਗਭਗ 27 ਘੰਟਿਆਂ ਬਾਅਦ ਰਾਤ 23.55 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ। ਮੁਸਾਫ਼ਰਾਂ ਦੀ ਸਹੂਲਤ ਲਈ ਇਹ ਰੇਲਗੱਡੀਆਂ ਦੋਵਾਂ ਦਿਸ਼ਾਵਾਂ ਵਿਚ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਬਾਲਾਮਊ, ਆਲਮਨਗਰ, ਉਤਰੇਟੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ (ਪ੍ਰਤਾਪਗੜ੍ਹ), ਜੰਘਈ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ, ਬਕਸਰ, ਰਘੂਨਾਥਪੁਰ, ਆਰਾ ਅਤੇ ਦਾਨਾਪੁਰ ਸਟੇਸ਼ਨਾਂ ’ਤੇ ਰੁਕੇਗੀ।
ਇਸ ਟਰੇਨ ਵਿਚ ਏਅਰ ਕੰਡੀਸ਼ਨਡ 2 ਕੋਚ, ਸਲੀਪਰ 10 ਕੋਚ, ਜਨਰਲ 4 ਕੋਚ ਸ਼ਾਮਲ ਹਨ। ਰੇਲ ਮੁਸਾਫ਼ਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਪੈਸ਼ਲ ਟਰੇਨ ਦਾ ਲਾਭ ਉਠਾਉਣ ਅਤੇ ਆਪਣੀ ਯਾਤਰਾ ਨੂੰ ਸੁਖਾਲਾ ਤੇ ਆਸਾਨ ਬਣਾਉਣ।