ਆਂਗਨਵਾੜੀ ਸੈਂਟਰ ਦਾ ਕੰਨਿਆਵਾਂ ਨੇ ਰੱਖਿਆ ਨੀਂਹ ਪੱਥਰ
ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਨਵਾੜੀ ਸੈਂਟਰ ਦਾ ਕੰਨਿਆਵਾਂ ਵੱਲੋਂ ਰੱਖਿਆ ਗਿਆ ਨੀਂਹ ਪੱਥਰ
Publish Date: Sat, 17 Jan 2026 03:29 PM (IST)
Updated Date: Sat, 17 Jan 2026 03:31 PM (IST)

ਦੀਪਕ ਵਧਾਵਨੀ, ਪੰਜਾਬੀ ਜਾਗਰਣ ਗੁਰੂਹਰਸਹਾਏ : ਬਲਾਕ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਬਸਤੀ ਮੱਘਰ ਸਿੰਘ ਵਾਲੀ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਨਵਾੜੀ ਸੈਂਟਰ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਆਂ ਬੇਟੀਆਂ ਵੱਲੋਂ ਸ਼ਨੀਵਾਰ ਨੂੰ ਉਨ੍ਹਾਂ ਦੇ ਕਰ ਕਮਲਾ ਦੁਆਰਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਬਸਤੀ ਮੱਘਰ ਸਿੰਘ ਵਾਲੀ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ 33, 34 ਸਾਲ ਪਹਿਲਾਂ ਗਰਾਮ ਪੰਚਾਇਤ ਅਲੱਗ ਹੋਈ ਸੀ, ਜਿਸ ਦੇ ਚੱਲਦਿਆਂ ਮੌਕੇ ਦੇ ਸਰਪੰਚਾਂ ਵੱਲੋਂ ਬੇਟੀਆਂ ਦੀ ਕਦੇ ਵੀ ਹੌਂਸਲਾ ਅਫਜਾਈ ਨਹੀਂ ਕੀਤੀ ਗਈ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਸਰਪੰਚ ਨੇ ਦੱਸਿਆ ਕਿ ਬੇਟੀਆਂ ਦੇ ਹੱਥੋਂ ਅੱਜ ਆਂਗਨਵਾੜੀ ਸੈਂਟਰ ਦਾ ਨੀਹ ਪੱਥਰ ਰੱਖਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣੇ ਹਨ। ਉਨ੍ਹਾਂ ਦੇ ਵਿਚ ਵੀ ਬੇਟੀਆਂ ਵੱਲੋਂ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੱਖ ਰੁਪਏ ਦੀ ਲਾਗਤ ਨਾਲ ਕੁਝ ਹੀ ਸਮੇਂ ਵਿਚ ਬਣ ਕੇ ਤਿਆਰ ਹੋਣ ਵਾਲੇ ਆਂਗਣਵਾੜੀ ਸੈਂਟਰ ਦੇ ਵਿੱਚ ਬੱਚਿਆਂ ਦੇ ਲਈ ਬੈਠਣ ਦੇ ਬੈਂਚ, ਰਸੋਈ, ਫਲੈਸ਼ ਬਾਥ ਰੂਮ ਅਤੇ ਪੀਣ ਵਾਲੇ ਸ਼ੁੱਧ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਹੋਰਾਂ ਪਿੰਡਾਂ ਦੇ ਸਰਪੰਚਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਵਿਚ ਬੇਟੀਆਂ ਦੇ ਹੱਥੋਂ ਹੀ ਨੀਹ ਪੱਥਰ ਰਖਾਇਆ ਜਾਵੇ ਤਾਂ ਜੋ ਇਨ੍ਹਾਂ ਛੋਟੇ ਬੱਚਿਆਂ ਦੀ ਹੌਸਲਾ ਅਫਜ਼ਾਈ ਹੋ ਸਕੇ । ਇਸ ਮੌਕੇ ਛੋਟੇ-ਛੋਟੇ ਬੱਚੇ ਪਰਮੀਤ ਕੌਰ, ਮਨਦੀਪ ਕੌਰ, ਕਿਰਨ ਰਾਣੀ, ਪ੍ਰਭਜੋਤ ਕੌਰ, ਹਰਮਨਜੀਤ ਕੌਰ, ਠੇਕੇਦਾਰ ਭੁਪਿੰਦਰ ਕੁਮਾਰ, ਆਂਗਨਵਾੜੀ ਸੈਂਟਰ ਅਰੀਨਾ ਰਾਣੀ, ਮਾਸਟਰ ਰਮੇਸ਼ ਸਿੰਘ, ਮਾਸਟਰ ਜੀਵਨ ਸਿੰਘ, ਆਂਗਨਵਾੜੀ ਸੈਂਟਰ ਹੈਲਪਰ ਲਕਸ਼ਮੀ ਬਾਈ ਆਦਿ ਵੱਲੋਂ ਨੀਹ ਪੱਥਰ ਰੱਖਿਆ ਗਿਆ ।