‘ਗਿਫਟਿੰਗ ਸਮਾਈਲਜ਼ : ਖੁਸ਼ੀਆਂ ਦਾ ਕਾਰਵਾਂ’ ਪ੍ਰਾਜੈਕਟ ਲਾਂਚ
ਡੀਸੀ ਮਾਡਲ ਸਕੂਲ ਵਿਚ ‘ਗਿਫਟਿੰਗ ਸਮਾਈਲਜ਼: ਖੁਸ਼ੀਆਂ ਦਾ ਕਾਰਵਾਂ’ ਪ੍ਰੋਜੈਕਟ ਲਾਂਚ
Publish Date: Sun, 08 Mar 2026 04:13 PM (IST)
Updated Date: Sun, 08 Mar 2026 04:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ‘ਗਿਫਟਿੰਗ ਸਮਾਈਲਜ਼ : ਖੁਸ਼ੀਆਂ ਦਾ ਕਾਰਵਾਂ’ ਪ੍ਰਾਜੈਕਟ ਦੇ ਤਹਿਤ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਇਸ ਮੁਹਿੰਮ ਨੂੰ ਰੀ-ਲਾਂਚ ਕੀਤਾ ਗਿਆ ਹੈ। ਇਸ ਦੇ ਤਹਿਤ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ, ਵਾਟਰ ਬੋਤਲ, ਡਰੈੱਸ, ਸਟੇਸ਼ਨਰੀ ਅਤੇ ਟਿਫਿਨ ਸਮੇਤ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਸਕੂਲ ਵੱਲੋਂ ਭਾਰਤ ਵਿਕਾਸ ਪਰਿਸ਼ਦ (ਭਾ.ਵਿ.ਪ.) ਕੈਂਟ ਇਕਾਈ ਦੇ ਨਾਲ ਮਿਲ ਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਸਕੂਲ ਦੇ ਮਾਣਕ-ਸ਼ਾਅ ਹਾਲ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾ.ਵਿ.ਪ. ਦੇ ਮੈਂਬਰਾਂ ਨੇ ਹਿੱਸਾ ਲਿਆ। ਪ੍ਰਧਾਨ ਵਿਨੈ ਸਿੰਗਲਾ ਨੇ ਕਿਹਾ ਕਿ ਵਾਕਈ ਡੀਸੀ ਮਾਡਲ ਸਕੂਲ ਇਕ ਵਿਦਿਅਕ ਸੰਸਥਾ ਦੇ ਨਾਲ-ਨਾਲ ਇਕ ਸਮਾਜਿਕ ਸੰਸਥਾ ਵੀ ਹੈ, ਜੋ ਕਿ ਬੱਚਿਆਂ ਵਿੱਚ ਖੁਸ਼ੀਆਂ ਵੰਡਣ ਦਾ ਬਹੁਤ ਵਧੀਆ ਕਾਰਜ ਕਰ ਰਹੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਭਾ.ਵਿ.ਪ. ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਮੱਗਰੀ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੁੱਪ ਦੇ ਸੀਈਓ ਡਾ. ਅਨਿਰੁਧ ਗੁਪਤਾ ਵੱਲੋਂ ਵਿਦਿਆਰਥੀਆਂ ਨੂੰ ਸਮਾਜਿਕ ਕਾਰਜਾਂ ਨਾਲ ਜੋੜਨ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਭਾ.ਵਿ.ਪ. ਦੇ ਵਿਸ਼ਾਲ ਸਿੰਗਲਾ, ਨਰੇਸ਼ ਗੋਇਲ, ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਜੀਐੱਮ ਕਰਨਲ ਪਿਊਸ਼ ਬੇਰੀ, ਹੈੱਡ ਮਿਸਟਰੈਸ ਰਿਤਿਕਾ ਸੋਨੀ, ਹੀਨਾ ਅਰੋੜਾ ਸਮੇਤ ਹੋਰ ਵੀ ਹਾਜ਼ਰ ਸਨ।