ਵਿਵੇਕਾਨੰਦ ਵਰਲਡ ਸਕੂਲ ’ਚ ਸਿਹਤ ਜਾਂਚ ਕੈਂਪ ਲਗਾਇਆ
ਵਿਵੇਕਾਨੰਦ ਵਰਲਡ ਸਕੂਲ ਵਿਚ ਮੇਦਾਂਤਾ-ਦ ਮੈਡਿਸਿਟੀ ਦੇ ਸਹਿਯੋਗ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਆਯੋਜਨ
Publish Date: Mon, 30 Mar 2026 05:11 PM (IST)
Updated Date: Mon, 30 Mar 2026 05:12 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਵੇਕਾਨੰਦ ਵਰਲਡ ਸਕੂਲ ਵੱਲੋਂ ਮੇਦਾਂਤਾ-ਦ ਮੈਡੀਸਿਟੀ, ਗੁਰੂਗ੍ਰਾਮ ਦੇ ਸਹਿਯੋਗ ਨਾਲ ਸਮਾਜ ਵਿਚ ਸਿਹਤ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਭਾ ਭਾਸਕਰ ਮੁੱਖ ਸਰਪ੍ਰਸਤ, ਡੌਲੀ ਭਾਸਕਰ ਸੈਕ੍ਰੇਟਰੀ, ਮਹਿਮਾ ਕਪੂਰ ਵਾਇਸ ਪ੍ਰਿੰਸੀਪਲ ਐਡਮਿਨ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਦਿਲ ਦੀਆਂ ਬਿਮਾਰੀਆਂ ਅਤੇ ਹੱਡੀਆਂ ਨਾਲ ਸਬੰਧਤ ਰੋਗਾਂ ਲਈ ਮੁਫ਼ਤ ਸਲਾਹਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਖੂਨ ਦਾ ਦਬਾਅ, ਖੂਨ ਵਿਚ ਸ਼ੱਕਰ ਦੀ ਜਾਂਚ, ਹੱਡੀਆਂ ਦੀ ਮਜ਼ਬੂਤੀ ਦੀ ਜਾਂਚ, ਦਿਲ ਦੀ ਜਾਂਚ, ਸਾਹ ਨਾਲ ਸਬੰਧਤ ਜਾਂਚ ਅਤੇ ਛਾਤੀ ਦਾ ਐਕਸਰੇ ਵਰਗੀਆਂ ਸੇਵਾਵਾਂ ਉਪਲਬੱਧ ਕਰਵਾਈਆਂ ਗਈਆਂ। ਇਸ ਕੈਂਪ ਵਿਚ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਮਰੀਜ਼ਾਂ ਦੀ ਜਾਂਚ ਦੇ ਨਾਲ ਨਾਲ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਪਣੀ ਸਿਹਤ ਸਥਿਤੀ ਅਤੇ ਢੁੱਕਵੀਆਂ ਦਵਾਈਆਂ ਬਾਰੇ ਸਲਾਹ ਵੀ ਦਿੱਤੀ ਗਈ। ਮੇਦਾਂਤਾ ਦੀ ਮੈਡੀਕਲ ਟੀਮ ਜਿਸ ਵਿਚ ਡਾ. ਐੱਸਕੇ ਤਨੇਜਾ ਅਤੇ ਡਾ. ਵਿਜੇ ਕੁਮਾਰ ਸ਼ਾਮਲ ਸਨ, ਨੇ ਆਪਣੇ ਸਮਰਪਿਤ ਸਟਾਫ ਦੇ ਨਾਲ ਮਿਲ ਕੇ ਜਾਂਚਾਂ ਸੁਚੱਜੇ ਢੰਗ ਨਾਲ ਕੀਤੀਆਂ ਅਤੇ ਹਰ ਮਰੀਜ਼ ਦੀ ਸੰਭਾਲ ਯਕੀਨੀ ਬਣਾਈ। ਇਸ ਕੈਂਪ ਦਾ ਮੁੱਖ ਉਦੇਸ਼ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਰੋਕਥਾਮੀ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਸੀ।