ਤਲਵੰਡੀ ਭਾਈ ਵਿਖੇ ਲਗਾਇਆ ਚੌਥਾ ਆਯੂਸ਼ ਮੈਡੀਕਲ ਕੈਂਪ
ਚੌਥਾ ਆਯੂਸ਼ ਮੈਡੀਕਲ ਕੈਂਪ ਤਲਵੰਡੀ ਭਾਈ ਵਿਖੇ ਆਯੋਜਿਤ
Publish Date: Fri, 06 Feb 2026 04:39 PM (IST)
Updated Date: Fri, 06 Feb 2026 04:41 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਚੌਥਾ ਆਯੂਸ਼ ਕੈਂਪ, ਤਲਵੰਡੀ ਭਾਈ ਵਿਖੇ ਲਗਾਇਆ ਗਿਆ। ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵੱਲੋਂ ਡਾਕਟਰ ਜਸਕੰਵਲਪ੍ਰੀਤ ਕੌਰ, ਡਾਕਟਰ ਪ੍ਰਵੀਨ ਰਾਣਾ ਅਤੇ ਰਮਨਦੀਪ ਸਿੰਘ, ਰੂਥ, ਕਿੰਦਰ ਕੌਰ ਉਪਵੈਦ, ਵਿਸ਼ਾਲ (ਯੋਗਾ ਇੰਸਟਰਕਟਰ) ਤੇ ਹੋਮੀਓਪੈਥਿਕ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ, ਬਲਜੀਤ ਸਿੰਘ , ਵਿਕਾਸ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ। ਇਸ ਕੈਂਪ ਵਿਚ 530 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।