ਚਾਰ ਰੋਜ਼ਾ ਆਰਮਰ ਪੰਜਾਬ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ
ਚਾਰ ਰੋਜ਼ਾ ਆਰਮਰ ਪੰਜਾਬ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਦਾ ਆਯੋਜਨ
Publish Date: Sat, 07 Feb 2026 08:13 PM (IST)
Updated Date: Sat, 07 Feb 2026 08:17 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਦਾਸ ਐਂਡ ਬਰਾਊਨ ਵਰਲਡ ਸਕੂਲ ਦੀ ਸ਼ੂਟਿੰਗ ਰੇਂਜ ਵਿਚ ਚਾਰ ਰੋਜ਼ਾ ਆਰਮਰ ਪੰਜਾਬ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਚੈਂਪੀਅਨਸ਼ਿਪ ਦਾ ਉਦਘਾਟਨ ਐੱਨਸੀਸੀ 13 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਅਤੇ ਸ਼ੌਰਿਆ ਚੱਕਰ ਐਵਾਰਡੀ ਕਰਨਲ ਸੀਐੱਸ ਸ਼ਰਮਾ, ਕਮਾਂਡੈਂਟ ਮਯੰਕ ਉਪਾਧਿਆਏ, ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ, ਪਰਵਿੰਦਰ ਸੋਢੀ, ਪਰਮਿੰਦਰ ਸਿੰਘ ਥਿੰਦ ਅਤੇ ਵਿਪੁਲ ਨਾਰੰਗ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਡਾਇਰੈਕਟਰ ਮਨਜੀਤ ਸਿੰਘ ਢਿੱਲੋਂ ਨੇ ਚੈਂਪੀਅਨਸ਼ਿਪ ਤੇ ਚਾਨਣਾ ਪਾਉਣ ਦੇ ਨਾਲ-ਨਾਲ ਸ਼ੂਟਿੰਗ ਰੇਂਜ ਵਿਚ ਭਵਿੱਖ ਲਈ ਤਿਆਰ ਕੀਤੇ ਜਾ ਰਹੇ ਸ਼ੂਟਰਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਸ਼ੂਟਿੰਗ ਰੇਂਜ ਵਿੱਚ ਤਜਰਬੇਕਾਰ ਕੋਚ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਲੁਧਿਆਣਾ, ਬਰਨਾਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਸਮੇਤ ਵੱਖ-ਵੱਖ ਥਾਵਾਂ ਤੋਂ ਸ਼ੂਟਰ ਪਹੁੰਚੇ ਸਨ। ਇਸ ਦੌਰਾਨ 10 ਮੀਟਰ ਓਪਨ ਸਾਈਟ ਰਾਈਫਲ ਵਿਚ ਸਬ-ਯੂਥ ਵੂਮੈਨ ਵਿਚ ਪ੍ਰੀਤਿਕਾ, ਸਬ-ਯੂਥ ਵਿਚ ਆਗਮਜੋਤ ਸਿੰਘ, ਯੂਥ ਮੈਨ ਵਿਚ ਸੁਖਮਨ ਸਿੰਘ, ਯੂਥ ਵੂਮੈਨ ਵਿਚ ਐਸ਼ਮੀਤ ਕੌਰ, ਜੂਨੀਅਰ ਮੈਨ ਵਿੱਚ ਵਾਸੂ ਸਿੰਗਲਾ, ਜੂਨੀਅਰ ਵੂਮੈਨ ਵਿਚ ਹਰਨੂਰ ਕੌਰ, ਸੀਨੀਅਰ ਵੂਮੈਨ ਵਿੱਚ ਸਿਮਰਪ੍ਰੀਤ ਕੌਰ ਅਤੇ ਸੀਨੀਅਰ ਮੈਨ ਵਿੱਚ ਸੁਖਰਾਜ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। 10 ਮੀਟਰ ਪੀਪ ਸਾਈਟ ਰਾਈਫਲ ਵਿਚ ਲਿਟਲ ਚੈਂਪ ਲੜਕਿਆਂ ਵਿੱਚ ਅੰਗਦ ਸ਼ਰਮਾ, ਸਬ-ਯੂਥ ਮੈਨ ਐੱਨਆਰ ਵਿਚ ਏਕਰੂਪ ਸਿੰਘ, ਯੂਥ ਵੂਮੈਨ ਐੱਨਆਰ ਵਿਚ ਮੰਨਤਜੀਤ ਕੌਰ, ਯੂਥ ਮੈਨ ਐੱਨਆਰ ਵਿਚ ਜਪਜੋਤ ਸਿੰਘ, ਯੂਥ ਮੈਨ ਆਈਐੱਸਐੱਸਐੱਫ ਵਿਚ ਗੁਰਮਨ ਸਿੰਘ, ਯੂਥ ਵੂਮੈਨ ਆਈਐੱਸਐੱਸਐੱਫ ਵਿਚ ਸੰਜਨਾ ਸੋਢੀ, ਜੂਨੀਅਰ ਮੈਨ ਐੱਨਆਰ ਵਿਚ ਗੁਰਵੰਸ਼ਬੀਰ ਸਿੰਘ, ਜੂਨੀਅਰ ਵੂਮੈਨ ਐੱਨਆਰ ਵਿਚ ਗੁਰਨਵ ਕੌਰ, ਮਾਸਟਰ ਮੈਨ ਐੱਨਆਰ ਵਿਚ ਅਰਸ਼ ਸੰਧੂ, ਸੀਨੀਅਰ ਮੈਨ ਐੱਨਆਰ ਵਿਚ ਹਰਕੀਰਤ ਸਿੰਘ ਅਤੇ ਸੀਨੀਅਰ ਵੂਮੈਨ ਐੱਨਆਰ ਵਿਚ ਪ੍ਰਭਜੋਤ ਕੌਰ ਨੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ 10 ਮੀਟਰ ਏਅਰ ਪਿਸਟਲ ਵਿਚ ਲਿਟਲ ਚੈਂਪ ਮੈਨ ਵਿਚ ਗੁਰਫਤਿਹ ਸਿੰਘ, ਲਿਟਲ ਚੈਂਪ ਗਰਲਜ਼ ਵਿਚ ਜਯਾ, ਸਬ-ਯੂਥ ਮੈਨ ਐੱਨਆਰ ਵਿਚ ਗੁਰਕਮਲ ਸਿੰਘ, ਸਬ-ਯੂਥ ਵੂਮੈਨ ਐੱਨਆਰ ਵਿਚ ਕੈਸ਼ਵੀਰ ਕੌਰ, ਸਬ-ਯੂਥ ਮੈਨ ਆਈਐੱਸਐੱਸਐੱਫ ਵਿਚ ਰਣਮਿੰਦਰ ਸਿੰਘ, ਯੂਥ ਮੈਨ ਐੱਨਆਰ ਵਿਚ ਅਭਿਜੋਤ ਸਿੰਘ, ਯੂਥ ਮੈਨ ਆਈਐੱਸਐੱਸਐੱਫ ਵਿਚ ਜਗਵੰਤ ਸਿੰਘ, ਜੂਨੀਅਰ ਵੂਮੈਨ ਐੱਨਆਰ ਵਿਚ ਜਸ਼ਨਪ੍ਰੀਤ ਕੌਰ, ਜੂਨੀਅਰ ਵੂਮੈਨ ਆਈਐੱਸਐੱਸਐੱਫ ਵਿਚ ਰਮਨਪ੍ਰੀਤ ਕੌਰ, ਜੂਨੀਅਰ ਮੈਨ ਆਈਐੱਸਐੱਸਐੱਫ ਵਿਚ ਕਪਿਸ਼ ਕਪੂਰ, ਜੂਨੀਅਰ ਮੈਨ ਐੱਨਆਰ ਵਿਚ ਅਭਿਸ਼ੇਕ ਰਾਜਪਾਲ, ਸੀਨੀਅਰ ਮੈਨ ਆਈਐੱਸਐੱਸਐੱਫ ਵਿਚ ਧੀਰਜ ਅਤੇ ਸੀਨੀਅਰ ਮੈਨ ਐੱਨਆਰ ਵਿਚ ਲਵਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।