ਵਪਾਰ ਯੂਨੀਅਨਾਂ ਦੀ ਏਕਤਾ ਨਾਲ ‘ਵਪਾਰ ਭਲਾਈ ਸੰਗਠਨ’ ਦਾ ਗਠਨ
ਸਾਰੇ ਵਪਾਰ ਯੂਨੀਅਨਾਂ ਦੀ ਏਕਤਾ ਨਾਲ “ਵਪਾਰ ਭਲਾਈ ਸੰਗਠਨ” ਦਾ ਗਠਨ
Publish Date: Thu, 22 Jan 2026 05:07 PM (IST)
Updated Date: Fri, 23 Jan 2026 04:07 AM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਸ਼ਹਿਰ ਦੇ ਵਪਾਰਕ ਹਿੱਤਾਂ ਦੀ ਰੱਖਿਆ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਇਕ ਸਾਂਝੇ ਮੰਚ ਤੋਂ ਉਠਾਉਣ ਲਈ ਸਾਰੇ ਵਪਾਰ ਯੂਨੀਅਨਾਂ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਵਪਾਰਕ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸ਼ਹਿਰ ਦੇ ਵਪਾਰ ਨਾਲ ਜੁੜੇ ਕਈ ਗੰਭੀਰ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਚਰਚਾ ਦੌਰਾਨ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਵਪਾਰੀਆਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ। ਇਸ ਤਹਿਤ “ਵਪਾਰ ਭਲਾਈ ਸੰਗਠਨ” ਦਾ ਗਠਨ ਕੀਤਾ ਗਿਆ ਅਤੇ ਸਾਰਿਆਂ ਦੀ ਸਹਿਮਤੀ ਨਾਲ ਅਮਨਦੀਪ ਸਿੰਘ ਛਾਬੜਾ ਨੂੰ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਸਾਰੇ ਵਪਾਰੀਆਂ ਦੇ ਮੁੱਦਿਆਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਇਕਜੁੱਟ ਯਤਨ ਕਰਨ। ਮੀਟਿੰਗ ਵਿੱਚ ਸ਼ਾਮਿਲ ਪ੍ਰਮੁੱਖ ਆਗੂਆਂ ਵਿੱਚ ਵੇਦ ਪ੍ਰਕਾਸ਼ ਕੱਕੜ ਪ੍ਰਧਾਨ ਵਪਾਰ ਮੰਡਲ, ਜਸਵਿੰਦਰ ਸਿੰਘ ਭਾਟੀਆ ਪ੍ਰਧਾਨ ਕਰਿਆਨਾ ਯੂਨੀਅਨ, ਵਿਜੇ ਧਵਨ ਪ੍ਰਧਾਨ ਮਨਿਆਰੀ ਯੂਨੀਅਨ, ਜਸਵਿੰਦਰ ਸਿੰਘ ਛਾਬੜਾ, ਸ਼ਮੀ ਜੈਨ ਪ੍ਰਧਾਨ ਸੈਲਰ ਐਸੋਸੀਏਸ਼ਨ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਇੰਦਰਜੀਤ ਸਿੰਘ ਬੁੱਟਰ ਪ੍ਰਧਾਨ ਪੈਸਟੀਸਾਈਡ ਯੂਨੀਅਨ, ਅਮਰੀਕ ਸਿੰਘ, ਹਰਪਾਲ ਸਿੰਘ ਦਰਗਨ, ਨਾਰੰਗ ਸਿੰਘ, ਤਰਸੇਮ, ਸੁਨੀਲ ਕੁਮਾਰ ਟੀਟੂ ਜਨੇਜਾ, ਸੋਨੂੰ ਕੱਕੜ, ਚਰਨਪ੍ਰੀਤ ਸਿੰਘ ਸੋਨੂੰ, ਕੁਲਦੀਪ, ਮੁਕੇਸ਼ ਕੁਮਾਰ, ਜਗਰਾਜ ਸਿੰਘ, ਜੌਹਲ, ਮਹਿੰਦਰ ਸਿੰਘ, ਦਵਿੰਦਰ ਕੁਮਾਰ ਦੁਆਬੀਆ, ਜੀਤ ਅਹੁਜਾ, ਸੋਨੂੰ ਗੁਜਰਾਲ, ਸੁਖਦੇਵ ਕੁਮਾਰ ਸ਼ਰਮਾ, ਲੱਕੀ ਮੈਣੀ, ਪ੍ਰਿੰਸ ਘੁਰਕੀ, ਜਗਦੀਸ਼ ਚਲਾਣਾ ਅਤੇ ਅਸ਼ੋਕ ਕੁਮਾਰਮੌਜ਼ੂਦ ਰਹੇ। ਨਵੇਂ ਬਣੇ ਵਪਾਰ ਭਲਾਈ ਸੰਗਠਨ ਨੇ ਇਹ ਸੰਕਲਪ ਲਿਆ ਕਿ ਵਪਾਰੀਆਂ ਨਾਲ ਜੁੜੀਆਂ ਹਰ ਸਮੱਸਿਆ ਨੂੰ ਇਕਜੁੱਟ ਹੋ ਕੇ ਹੱਲ ਕਰਨ ਲਈ ਸਰਕਾਰੀ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਪੂਰੀ ਤਾਕਤ ਨਾਲ ਆਵਾਜ਼ ਉਠਾਈ ਜਾਵੇਗੀ।