23 ਮਾਰਚ ਨੂੰ ਸਮਾਗਮ ਵਾਲੇ ਸਥਾਨ ’ਤੇ ਕੰਟਰੋਲ ਰੂਮ ਸਥਾਪਤ
23 ਮਾਰਚ ਨੂੰ ਸਮਾਗਮ ਵਾਲੇ ਸਥਾਨ ਤੇ ਸਹਾਇਤਾ ਜਾਂ ਜਾਣਕਾਰੀ ਲਈ ਕੰਟਰੋਲ ਰੂਮ ਨੰਬਰ 01632-252397 ਜਾਂ 01632-252398 ਤੇ ਕੀਤਾ ਜਾਵੇ ਸੰਪਰਕ
Publish Date: Fri, 20 Mar 2026 06:24 PM (IST)
Updated Date: Sat, 21 Mar 2026 04:08 AM (IST)

* 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਯਾਦ ’ਚ ਹੋਵੇਗਾ ਸ਼ਹੀਦੀ ਸਮਾਗਮ * ਹੁਸੈਨੀਵਾਲਾ ’ਚ ਲੋਕਾਂ ਦੇ ਆਉਣ-ਜਾਣ ਲਈ ਸਪੈਸ਼ਲ ਬੱਸਾਂ ਤੇ ਰੇਲ ਗੱਡੀ ਚੱਲੇਗੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਹੋਣ ਵਾਲੇ ਸ਼ਹੀਦੀ ਸਮਾਗਮ ਲਈ ਲੋਕਾਂ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਵਿਸ਼ੇਸ਼ ਤੌਰ ’ਤੇ ਬੱਸਾਂ ਤੇ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪ ਸਿਖ਼ਾ ਸ਼ਰਮਾ ਨੇ ਦਿੱਤੀ ਹੈ। ਡੀਸੀ ਨੇ ਦੱਸਿਆ ਕਿ ਸਮਾਗਮ ਵਾਲੀ ਥਾਂ ਤੇ ਲੋਕਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਸਮਾਗਮ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਜਾਣਕਾਰੀ ਲਈ ਕੰਟਰੋਲ ਰੂਮ ਵਿਖੇ ਸਥਾਪਤ ਕੀਤੇ ਨੰਬਰ 01632-252397 ਜਾਂ 01632-252398 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮਾਗਮ ਵਾਲੀ ਥਾਂ ’ਤੇ ਲੋਕਾਂ ਦੇ ਆਉਣ-ਜਾਣ ਲਈ ਵਿਸ਼ੇਸ਼ ਤੌਰ ’ਤੇ ਸਪੈਸ਼ਲ ਬੱਸ ਤੇ ਰੇਲ ਗੱਡੀ ਚਲਾਈ ਜਾਵੇਗੀ। ਸਪੈਸ਼ਲ ਬੱਸਾਂ ਸਵੇਰੇ 7.30 ਵਜੇ ਫਿਰੋਜ਼ਪੁਰ ਸ਼ਹਿਰ ਬੱਸ ਅੱਡੇ ਤੇ ਫਿਰੋਜ਼ਪੁਰ ਛਾਉਣੀ ਬੱਸ ਅੱਡੇ ਤੋਂ ਸਵੇਰੇ 8 ਵਜੇ ਤੋਂ ਹੁਸੈਨੀਵਾਲਾ ਲਈ ਸ਼ਾਮ 4 ਵਜੇ ਤੱਕ ਚੱਲਣਗੀਆਂ ਅਤੇ ਵਾਪਸੀ ਲਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲਣਗੀਆਂ। ਇਸੇ ਤਰ੍ਹਾਂ ਹੀ ਸਪੈਸ਼ਲ ਟਰੇਨ ਫ਼ਿਰੋਜ਼ਪੁਰ ਛਾਉਣੀ ਤੋਂ ਸਵੇਰੇ 9 ਵਜੇ, 10.30 ਵਜੇ, 11.55 ਵਜੇ, ਦੁਪਹਿਰ 1.50 ਵਜੇ, 3.30 ਵਜੇ ਅਤੇ ਸ਼ਾਮ 5 ਵਜੇ ਤੱਕ ਹੁਸੈਨੀਵਾਲਾ ਲਈ ਚੱਲੇਗੀ ਤੇ ਹੁਸੈਨੀਵਾਲਾ ਤੋਂ ਵਾਪਸੀ ਫਿਰੋਜ਼ਪੁਰ ਛਾਉਣੀ ਲਈ ਸਵੇਰੇ 9.40, 11.10, ਦੁਪਹਿਰ 12.45, 2.40, 4.20 ਤੇ ਸ਼ਾਮ 6 ਵਜੇ ਚੱਲੇਗੀ।