26ਵੀਂ ਬਰਸੀ ’ਤੇ ਯਸ਼ਪਾਲ ਨਰੂਲਾ ਨੂੰ ਸ਼ਰਧਾ ਦੇ ਫੁੱਲ ਭੇਟ
ਸਵ. ਯਸ਼ਪਾਲ ਨਰੂਲਾ ਦੀ 26ਵੀਂ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਂਟ
Publish Date: Wed, 11 Mar 2026 05:51 PM (IST)
Updated Date: Wed, 11 Mar 2026 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਰਾਈਸ ਮਿਲਜ਼ ਐਸੋਸੀਏਸ਼ਨ ਪੰਜਾਬ ਦੇ ਜੁਆਇੰਟ ਸਕੱਤਰ ਸੁਮਿਤ ਨਰੂਲਾ ਅਤੇ ਚੰਦਨ ਨਰੂਲਾ ਦੇ ਪਿਤਾ, ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੱਤਦੇਵ ਨਰੂਲਾ ਅਤੇ ਅਨਿਲ ਨਰੂਲਾ ਦੇ ਭਰਾ ਸਵ. ਯਸ਼ਪਾਲ ਨਰੂਲਾ ਦੀ 26ਵੀਂ ਬਰਸੀ ਦਾਣਾ ਮੰਡੀ ਜ਼ੀਰਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਸਵੇਰੇ ਹਵਨ ਯੱਗ ਕਰਵਾ ਕੇ ਸਵ. ਯਸ਼ਪਾਲ ਨਰੂਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਸਵ. ਯਸ਼ਪਾਲ ਨਰੂਲਾ ਦੇ ਪੁੱਤਰ ਸੁਮਿਤ ਨਰੂਲਾ ਅਤੇ ਚੰਦਨ ਨਰੂਲਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਅੱਜ ਜੀਵਨ ਵਿਚ ਜਿਸ ਮੁਕਾਮ ’ਤੇ ਪਹੁੰਚੇ ਹਨ, ਉਹ ਸਭ ਕੁਝ ਉਨ੍ਹਾਂ ਦੇ ਪਿਤਾ ਦੇ ਆਸ਼ੀਰਵਾਦ, ਸੰਸਕਾਰਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਿਤਾ ਜੀ ਦੇ ਸਿਧਾਂਤ ਅਤੇ ਸਿਖਲਾਈ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹਿਣਗੇ। ਇਸ ਮੌਕੇ ਜਤਿਨ ਸੇਠੀ, ਅਨੂੰ ਭੱਲਾ, ਰਜਿੰਦਰ ਛਾਬੜਾ ਤਲਵੰਡੀ ਭਾਈ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ, ਮਹਿਕਦੀਪ ਸਿੰਘ ਜੀਰਾ, ਗੁਰਪ੍ਰੀਤ ਸਿੰਘ ਜੱਜ, ਹਰੀਸ਼ ਤਾਂਗਰਾਂ, ਵੇਦ ਪ੍ਰਕਾਸ਼ ਕੱਕੜ, ਨਵਤੇਜ ਸਿੰਘ ਵਿੱਕੀ, ਬਲਵਿੰਦਰ ਸਿੰਘ ਬੂਟਰ, ਅਜੀਤ ਚੌਧਰੀ, ਮਨੀਸ਼ ਚੌਧਰੀ ਸਨੀ, ਅਸ਼ਵਨੀ ਨਾਰੰਗ, ਗਗਨ ਨਰੂਲਾ, ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਰੋਮੀ ਚੋਪੜਾ, ਚਰਨਪ੍ਰੀਤ ਸਿੰਘ ਸੋਨੂੰ, ਸੁਖਦੇਵ ਬਿੱਟੂ ਵਿੱਜ, ਮਦਨ ਲਾਲ, ਰਾਜਨਦੀਪ ਸਿੰਘ, ਮਹਿੰਦਰ ਪਾਲ ਗਰੋਵਰ, ਜਨਕ ਰਾਜ ਗੌਤਮ, ਸ਼ੁਭਮ ਛਾਬੜਾ, ਕਪਿਲ ਰਿਸ਼ੀ ਸੇਠੀ, ਸ਼ੁਬਾਸ਼ ਛਾਬੜਾ, ਵੀਰ ਜੈਨ, ਸੰਜੀਵ ਗਿੰਨਾ ਨਰੂਲਾ, ਯੁਧਿਸ਼ਟਰ ਅਗਰਵਾਲ, ਵਰਿੰਦਰ ਜੈਨ, ਬਸੰਤ ਸਿੰਘ ਧੰਜੂ, ਰਜਿੰਦਰ ਸਿੰਘ ਭਿੰਡਰ, ਕੇਵਲ ਕ੍ਰਿਸ਼ਨ ਅਗਰਵਾਲ, ਸੁਭਾਸ਼ ਗੁਪਤਾ, ਰਮੇਸ਼ ਚੰਦਰ, ਨਵਲ ਚੋਪੜਾ, ਨੀਰਜ ਸ਼ਰਮਾ, ਮਿੰਕਾ ਚੋਪੜਾ ਆਦਿ ਨੇ ਸ਼ਰਧਾਂਜਲੀ ਭੇਂਟ ਕੀਤੀ ।