ਹੜ੍ਹ ਪੀੜਤਾਂ ਦਾ ਧਰਨਾ 25 ਫਰਵਰੀ ਤੱਕ ਮੁਅੱਤਲ
ਹੜ੍ਹ ਪੀੜਤਾਂ ਦਾ ਧਰਨਾ 25 ਫਰਵਰੀ ਤੱਕ ਮੁਅੱਤਲ
Publish Date: Sat, 31 Jan 2026 06:13 PM (IST)
Updated Date: Sat, 31 Jan 2026 06:16 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਹੜ੍ਹ ਪੀੜਤ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ 1 ਜਨਵਰੀ ਤੋਂ ਹਰੀਕੇ ਹੈਡ ਵਰਕਸ ’ਤੇ ਚੱਲ ਰਿਹਾ ਧਰਨਾ ਹੜ੍ਹ ਪੀੜ੍ਹਤਾਂ ਵੱਲੋਂ ਮੁਅੱਤਲ ਕੀਤਾ ਗਿਆ। ਇਸ ਸਬੰਧੀ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਹਰੀਕੇ ਹੈੱਡ ਵਰਕਸ ’ਤੇ 1 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਸੀ। ਪੰਜਾਬ ਭਵਨ ਚੰਡੀਗੜ੍ਹ ਵਿਖੇ ਅਨੁਰਾਗ ਵਰਮਾ ਚੀਫ ਸੈਕਟਰੀ ਪੰਜਾਬ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਹੜ੍ਹ ਪੀੜ੍ਹਤਾਂ ਦੇ ਖਾਤਿਆਂ ਵਿੱਚ ਜਲਦ ਹੀ ਮੁਆਵਜਾ ਆਵੇਗਾ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਭਰਭਾਈ ਵੀ ਕੀਤੀ ਜਾਵੇਗੀ। ਚੀਫ਼ ਸੈਕਟਰੀ ਪੰਜਾਬ ਅਨੁਰਾਗ ਵਰਮਾ ਦੇ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਇਹ ਧਰਨਾ 25 ਫਰਵਰੀ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਐਗਜੈਕਟਿਵ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ, ਜੇਕਰ ਸਰਕਾਰ ਨੇ ਹੜ੍ਹ ਪੀੜ੍ਹਤਾਂ ਨਾਲ ਕੀਤੇ ਵਾਅਦੇ 25 ਫਰਵਰੀ ਤੱਕ ਪੂਰੇ ਨਾ ਕੀਤੇ ਤਾਂ ਧਰਨਾ ਦੁਬਾਰਾ ਸ਼ੁਰੂ ਕੀਤਾ ਜਾਵੇਗਾ।