ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਉਪਰਾਲੇ ਜਾਰੀ : ਵਿਧਾਇਕ ਕਟਾਰੀਆ
ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਪਹਿਲਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Mon, 02 Mar 2026 04:50 PM (IST)
Updated Date: Mon, 02 Mar 2026 04:52 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ’ਚ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਪਹਿਲਾ ਕਬੱਡੀ ਕੱਪ ਟੂਰਨਾਮੈਂਟ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਈਆਂ ਟੀਮਾਂ ਦਰਮਿਆਨ ਹੋਏ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। 40 ਸਾਲਾ ਸ਼ੋਅ ਮੈਚ ਅਤੇ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਵਿਸ਼ੇਸ਼ ਆਕਰਸ਼ਣ ਰਹੇ। ਫਾਈਨਲ ਮੁਕਾਬਲੇ ਵਿਚ ਪਿੰਡ ਜੋਗੇਵਾਲਾ ਅਤੇ ਲੋਪੋਂ ਦੀਆਂ ਟੀਮਾਂ ਪਹੁੰਚਣ ਵਿਚ ਕਾਮਯਾਬ ਹੋਈਆਂ। ਜ਼ਬਰਦਸਤ ਟੱਕਰ ਵਾਲੇ ਇਸ ਮੈਚ ਵਿੱਚ ਜੋਗੇਵਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ 2,25,000 ਰੁਪਏ ਨਕਦ ਅਤੇ ਕਬੱਡੀ ਕੱਪ ਜਿੱਤਿਆ, ਜਦਕਿ ਗੱਗੀ ਲੋਪੋਂ ਮਾਲਵਾ ਦੀ ਟੀਮ 2,00,000 ਰੁਪਏ ਨਕਦ ਅਤੇ ਟਰਾਫ਼ੀ ਨਾਲ ਦੂਜੇ ਸਥਾਨ ’ਤੇ ਰਹੀ। ਬੈਸਟ ਰੇਡਰ ਦਾ ਖਿਤਾਬ ਬਲਕਰਨ ਕਲਿਆਣ ਸੁੱਖਾ ਅਤੇ ਬੈਸਟ ਜਾਫੀ ਦਾ ਮਾਨ ਰਾਜਾ ਪੱਧਰੀ ਨੂੰ ਮਿਲਿਆ, ਜਿਨ੍ਹਾਂ ਨੂੰ 31,000 ਰੁਪਏ ਨਕਦ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਖਿਡਾਰੀਆਂ ਨੂੰ ਮਾਨ-ਸਨਮਾਨ ਮਿਲਦਾ ਹੈ ਤਾਂ ਹੋਰ ਨੌਜਵਾਨਾਂ ਨੂੰ ਵੀ ਚੰਗੀ ਸਿਹਤ ਅਤੇ ਸਕਾਰਾਤਮਕ ਜੀਵਨ ਵੱਲ ਵਧਣ ਦੀ ਪ੍ਰੇਰਣਾ ਮਿਲਦੀ ਹੈ। ਟੂਰਨਾਮੈਂਟ ਤੋਂ ਪਹਿਲਾਂ ਬਲਕਾਰ ਅਣਖੀਲਾ ਦੀ ਪ੍ਰਸਿੱਧ ਗਾਇਕ ਜੋੜੀ ਅਤੇ ਹੋਰ ਮਸ਼ਹੂਰ ਗਾਇਕਾਂ ਨੇ ਆਪਣੇ ਲੋਕਪ੍ਰਿਯ ਗੀਤਾਂ ਨਾਲ ਸਮਾਗਮ ਨੂੰ ਰੰਗੀਨ ਬਣਾਇਆ। ਇਸ ਮੌਕੇ ਵਿਧਾਇਕ ਰਣਬੀਰ ਭੁੱਲਰ, ਵਿਧਾਇਕ ਲਾਡੀ ਢੋਸ ਅਤੇ ਵਿਧਾਇਕ ਫੌਜਾ ਸਿੰਘ ਸਰਾਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕਮੈਂਟਰੀ ਦੀ ਜ਼ਿੰਮੇਵਾਰੀ ਸੁਖਰਾਜ ਸਿੰਘ ਰੋਡੇ ਅਤੇ ਬੂਟਾ ਉਮਰੀਆਣਾ ਨੇ ਸੁਚੱਜੇ ਢੰਗ ਨਾਲ ਨਿਭਾਈ, ਜਦਕਿ ਰੈਫਰੀਆਂ ਵਜੋਂ ਗੁਰਚਰਨ ਸਨ੍ਹੇਰ ਅਤੇ ਰਾਜ ਮੇਹਰ ਸਿੰਘ ਵਾਲਾ ਨੇ ਇਮਾਨਦਾਰੀ ਨਾਲ ਫ਼ਰਜ਼ ਅਦਾ ਕੀਤਾ। ਇਸ ਮੌਕੇ ਸਰਪੰਚ ਗੁਰਮਨਦੀਪ ਸਿੰਘ ਖਹਿਰਾ ਹਲਕਾ ਇੰਚਾਰਜ਼ ਸੰਗਠਨ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਗੁਰਪ੍ਰੀਤ ਸਿੰਘ ਜੱਜ, ਡਾਇਰੈਕਟਰ ਬਲਰਾਜ ਸਿੰਘ ਬੋਤੀਆਂ ਵਾਲਾ, ਪੀਏ ਮੇਜਰ ਸਿੰਘ ਭੁੱਲਰ,ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਸਰਪੰਚ ਤੀਰਥ ਸਿੰਘ ਬਰਾੜ ਫੇਰੋਕੇ, ਸਰਪੰਚ ਇਕਬਾਲ ਸਿੰਘ ਨੀਲੇ ਵਾਲਾ, ਸਰਪੰਚ ਨਵਜੀਤ ਸਿੰਘ ਗਿੱਲ ਮਰਖਾਈ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਸਾਬਕਾ ਸਰਪੰਚ ਬਲਕਾਰ ਸਿੰਘ ਸਰਾਂ ਵਕੀਲਾਂ ਵਾਲਾ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਜਗਦੇਵ ਸਿੰਘ ਧੰਨਾ ਸ਼ਹੀਦ, ਸਰਪੰਚ ਰਣਬੀਰ ਸਿੰਘ ਬਾਠ, ਸਰਪੰਚ ਸਤਨਾਮ ਸਿੰਘ ਗਿੱਲ ਮਨਸੂਰਵਾਲ, ਪ੍ਰਧਾਨ ਰਾਜਾ ਗੋਗੋਆਣੀ, ਪ੍ਰਧਾਨ ਊਧਮ ਸਿੰਘ ਠੱਠਾ, ਸਾਰਜ ਸਿੰਘ ਬਾਠ, ਬਲਜਿੰਦਰ ਸਿੰਘ ਗਿੱਲ ਆਦਿ ਮੌਜ਼ੂਦ ਸਨ।