ਸੰਤ ਕਬੀਰ ਕਾਲਜ ਜ਼ੀਰਾ ਵਿਖੇ ਫਸਟ ਏਡ ਜਾਗਰੂਕਤਾ ਸੈਮੀਨਾਰ ਕਰਵਾਇਆ
ਸੰਤ ਕਬੀਰ ਕਾਲਜ ਜ਼ੀਰਾ ਵਿਖੇ ਨਰਸਿੰਗ ਕਲਾਸ ਦੇ ਵਿਦਿਆਰਥੀਆਂ ਲਈ ਫਸਟ ਏਡ ਜਾਗਰੂਕਤਾ ਸੈਮੀਨਾਰ ਦਾ ਆਯੋਜਨ
Publish Date: Sun, 17 May 2026 03:35 PM (IST)
Updated Date: Sun, 17 May 2026 03:36 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਸੰਤ ਕਬੀਰ ਕਾਲਜ ਜ਼ੀਰਾ ਵਿਖੇ ਨਰਸਿੰਗ ਕਲਾਸ ਦੇ ਵਿਦਿਆਰਥੀਆਂ ਲਈ ਫਸਟ ਏਡ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿਚ ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਮੋਗਾ ਰੋਡ ਫਿਰੋਜ਼ਪੁਰ ਵੱਲੋਂ ਡਾ. ਮਨੋਜ ਕੁਮਾਰ, ਮਿਸਟਰ ਮਨਜੀਤ ਸਿੰਘ, ਮਿਸਟਰ ਸੁਸ਼ੀਲ ਅਰੋੜਾ ਅਤੇ ਮਿਸਟਰ ਰਾਜਵੀਰ ਸਿੰਘ ਸਮੇਤ ਕਾਬਲ ਡਾਕਟਰਾਂ ਅਤੇ ਮੈਡੀਕਲ ਮਾਹਿਰਾਂ ਦੀ ਵਿਸ਼ੇਸ਼ ਟੀਮ ਨੇ ਸ਼ਿਰਕਤ ਕੀਤੀ। ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਰੋਡ ਐਕਸੀਡੈਂਟ ਦੇ ਮੌਕੇ ’ਤੇ ਜ਼ਖਮੀ ਵਿਅਕਤੀ ਨੂੰ ਪ੍ਰਥਮ ਸਹਾਇਤਾ ਦੇਣ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਐੱਮਡੀ ਡਾਕਟਰ ਸੁਖਦੇਵ ਸਿੰਘ, ਪ੍ਰਿੰਸੀਪਲ ਡਾ. ਵੀਰਪਾਲ ਵੱਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਸਵਰਨ ਸਿੰਘ ਅਤੇ ਸਟਾਫ ਮੈਂਬਰਾਂ ਸੁਰੇਖਾ, ਹਰਮਨ ਸਿੰਘ, ਗੁਰਪ੍ਰੀਤ ਸਿੰਘ, ਗੁਰਤੀਰਥ ਸਿੰਘ, ਨਵਕਰਨ, ਸਿਮਰਨਜੀਤ ਕੌਰ, ਰੋਮਨਪ੍ਰੀਤ, ਪਲਕਪ੍ਰੀਤ, ਰਮਨ, ਰਮਨਦੀਪ ਕੌਰ, ਜਸਪ੍ਰੀਤ ਕੌਰ, ਪੂਨਮ, ਰਾਜਵਿੰਦਰ, ਵਨੀਤਾ, ਵੀਰਪਾਲ ਅਤੇ ਅਮਾਨਤ ਵੱਲੋਂ ਵੀ ਡਾਕਟਰਾਂ ਦੀ ਟੀਮ ਅਤੇ ਸੈਮਿਨਾਰ ਵਿਚ ਸ਼ਾਮਲ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।