ਫ਼ਿਰੋਜ਼ਪੁਰ ਨੇ ਜਿੱਤੀ ਰੋਲਿੰਗ ਟਰਾਫੀ
ਭਾਰਤ ਸਕਾਊਟਸ ਅਤੇ ਗਾਈਡਜ਼ ਦੀਆਂ ਗਤੀਵਿਧੀਆਂ ਵਿਚ ਫ਼ਿਰੋਜ਼ਪੁਰ ਨੇ ਜਿੱਤੀ ਰੋਲਿੰਗ ਟਰਾਫੀ
Publish Date: Fri, 17 Apr 2026 06:29 PM (IST)
Updated Date: Fri, 17 Apr 2026 06:33 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਕਾਊਟਿੰਗ ਦੇ ਖੇਤਰ ਵਿਚ ਸਟੇਟ ਚੀਫ ਕਮਿਸ਼ਨਰ ਰੋਲਿੰਗ ਟਰਾਫੀ ਜਿੱਤ ਪਹੁੰਚੀ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਫ਼ਿਰੋਜ਼ਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਮੁਨੀਲਾ ਅਰੋੜਾ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਅਤੇ ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਨੇ ਇਸ ਟਰਾਫੀ ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਸਕਾਊਟ ਨੇ ਦੱਸਿਆ ਭਾਰਤ ਸਕਾਊਟ ਅਤੇ ਗਾਈਡਜ਼ ਪੰਜਾਬ ਦੀ ਸਾਲਾਨਾ ਡੀਓਸੀ, ਡੀਟੀਸੀ ਅਤੇ ਜ਼ਿਲ੍ਹਾ ਸਕੱਤਰ ਦੀ ਮੀਟਿੰਗ ਸਰਕਾਰੀ ਯੂਥ ਹੋਸਟਲ ਡਲਹੌਜ਼ੀ ਵਿਖੇ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਪੰਜਾਬ ਦੇ ਪ੍ਰਬੰਧਨ ਹੇਠ ਹੋਈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸਟੇਟ ਚੀਫ਼ ਕਮਿਸ਼ਨਰ ਡਾ. ਸੁਖਬੀਰ ਸਿੰਘ ਬੱਲ ਅਤੇ ਸਟੇਟ ਟੀਮ ਦੇ ਸਮੁੱਚੇ ਮੈਂਬਰਾਂ ਨੇ ਭਾਗ ਲਿਆ। ਇਸ ਵਿਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਅਤੇ ਆਉਣ ਵਾਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਰੋਡ ਮੈਪ ਤਿਆਰ ਕੀਤਾ ਗਿਆ। ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਪਿਛਲੇ ਸਾਲ ਤੋਂ ਸ਼ੁਰੂ ਕੀਤੀਆਂ ਗਈਆਂ 2 ਰੋਲਿੰਗ ਟਰਾਫੀਆਂ ਵਿੱਚੋਂ ਸਟੇਟ ਚੀਫ਼ ਕਮਿਸ਼ਨਰ ਟਰਾਫੀ ਵਿਚ ਫਿਰੋਜ਼ਪੁਰ ਨੇ ਪੂਰੇ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਵਾਰ ਦੀ ਸਟੇਟ ਟਰਾਫੀ ਲਈ ਫਿਰੋਜ਼ਪੁਰ ਜ਼ਿਲ੍ਹੇ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਤੋਂ 72.88 ਪ੍ਰਤੀਸ਼ਤ ਅੰਕ ਨਾਲ ਸਟੇਟ ਟਰਾਫੀ ਤੇ ਆਪਣਾ ਨਾਮ ਦਰਜ ਕਰਾਇਆ ਇਸ ਜਿੱਤ ਦਾ ਸਿਹਰਾ ਸਮੁੱਚੀ ਭਾਰਤ ਸਕਾਊਟਸ ਅਤੇ ਗਾਈਡਜ਼ ਫਿਰੋਜ਼ਪੁਰ ਦੀ ਮਿਹਨਤੀ ਟੀਮ ਨੂੰ ਜਾਂਦਾ ਹੈ। ਸਕਾਊਟਿੰਗ ਗਤੀਵਿਧੀਆਂ ਵਿਚ ਪੰਜਾਬ ਵਿੱਚੋਂ ਮੋਹਰੀ ਰਹਿਣ ਤੇ ਨੀਟਾ ਕਸ਼ਯਪ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ (ਗਾਈਡ), ਹੇਮੰਤ ਕੁਮਾਰ ਸਟੇਟ ਟਰੇਨਿੰਗ ਕਮਿਸ਼ਨਰ ਵੱਲੋਂ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਚਰਨਜੀਤ ਸਿੰਘ ਚਹਿਲ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ (ਸਕਾਊਟ), ਸਰਬਜੀਤ ਕੌਰ ਜ਼ਿਲਾ ਆਰਗਨਾਈਜ਼ਿੰਗ ਕਮਿਸ਼ਨਰ ਗਾਈਡ ਜਸਵਿੰਦਰ ਪਾਲ ਸਿੰਘ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ (ਕੱਬ), ਜਸਵੀਰ ਸਿੰਘ, ਵਿਪਨ ਕੁਮਾਰ ਲੋਟਾ ਰਾਜਦੀਪ ਸਿੰਘ, ਨਵਨੀਤ ਕੌਰ, ਅਨਿਲ ਕੁਮਾਰ, ਸੁਖਵਿੰਦਰ ਸਿੰਘ, ਸ਼ਾਲੂ, ਵੀਰਪਾਲ ਕੌਰ, ਰਸ਼ਪਾਲ ਸਿੰਘ, ਅਮਨ ਸ਼ਰਮਾ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।