- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ “ਸ਼ਹੀਦ ਕਿਸੇ ਇੱਕ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦਾ ਸਰਮਾਇਆ ਹੁੰਦੇ ਹਨ।” ਉਨ੍ਹਾਂ ਆਖਿਆ ਕਿ ਇਨ੍ਹਾਂ ਮਹਾਨ ਸਪੂਤਾਂ ਵੱਲੋਂ ਆਪਣੀਆਂ ਜਾਨਾਂ ਵਾਰ ਕੇ ਕੀਤੀਆਂ ਕੁਰਬਾਨੀਆਂ ਅੱਜ ਦੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ, ਪਰ ਅਫਸੋਸ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਮਹਾਨ ਇਤਿਹਾਸ ਨੂੰ ਸਿਰਫ਼ 10-10 ਨੰਬਰਾਂ ਦੇ ਲੇਖਾਂ ਤੱਕ ਸੀਮਿਤ ਕਰ ਦਿੱਤਾ ਹੈ ।

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਹੁਸੈਨੀਵਾਲਾ (ਫਿਰੋਜ਼ਪੁਰ) : ਸ਼ਹੀਦ-ਏ-ਆਜ਼ਮ ਭਗਤ ਸਿੰਘ ,ਰਾਜਗੁਰੂ ਅਤੇ ਸੁਖੁਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ’ਤੇ ਅਯੋਜਿਤ ਇਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਇਥੇ 25 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।ਇਸ ਮੋਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ, ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਰਜਨੀਸ਼ ਦਹੀਆ , ਵਿਧਾਇਕ ਜਗਦੀਪ ‘ਗੋਲਡੀ’ ਕੰਬੋਜ਼, ਚੇਅਰਮੈਨ ਬੀਸੀ ਕਮਿਸ਼ਨ ਮਲਕੀਤ ਥਿੰਦ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਹੀਦਾਂ ਦੀਆਂ ਸਮਾਧਾਂ 'ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ “ਸ਼ਹੀਦ ਕਿਸੇ ਇੱਕ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦਾ ਸਰਮਾਇਆ ਹੁੰਦੇ ਹਨ।” ਉਨ੍ਹਾਂ ਆਖਿਆ ਕਿ ਇਨ੍ਹਾਂ ਮਹਾਨ ਸਪੂਤਾਂ ਵੱਲੋਂ ਆਪਣੀਆਂ ਜਾਨਾਂ ਵਾਰ ਕੇ ਕੀਤੀਆਂ ਕੁਰਬਾਨੀਆਂ ਅੱਜ ਦੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ, ਪਰ ਅਫਸੋਸ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਮਹਾਨ ਇਤਿਹਾਸ ਨੂੰ ਸਿਰਫ਼ 10-10 ਨੰਬਰਾਂ ਦੇ ਲੇਖਾਂ ਤੱਕ ਸੀਮਿਤ ਕਰ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸ਼ਹੀਦਾਂ ਬਾਰੇ ਵਿਸਥਾਰ ਨਾਲ ਪੜ੍ਹਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ। ਮਾਨ ਨੇ ਦੱਸਿਆ ਕਿ ‘‘ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੋਂ ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਦਿਆਂ ਉਥੇ ਸ਼ਹੀਦ ਦਾ ਵਿਸ਼ਾਲ ਬੁੱਤ ਲਗਵਾਇਆ ਅਤੇ ਹੁਣ ਹਲਵਾਰਾ ਏਅਰਪੋਰਟ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਰੱਖਣ ਦੀ ਸਹਿਮਤੀ ਬਣ ਚੁੱਕੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਬੁੱਤ ਪਾਕਿਸਤਾਨ ਵਿੱਚ ਵੀ ਲੱਗਣੇ ਚਾਹੀਦੇ ਹਨ, ਕਿਉਂਕਿ ਉਹ ਵੰਡ ਤੋਂ ਪਹਿਲਾਂ ਦੇ ਸਾਂਝੇ ਇਤਿਹਾਸ ਦਾ ਹਿੱਸਾ ਹਨ।
ਉਨ੍ਹਾਂ ਕੇਂਦਰ ਸਰਕਾਰ ’ਤੇ ਤੰਜ਼ ਕਰਦਿਆਂ ਕਿਹਾ ਕਿ ਕੁਝ ਲੋਕ ਅਜੇ ਵੀ ਸ਼ਹੀਦਾਂ ਨੂੰ ਸਹੀ ਮਾਣ-ਸਨਮਾਨ ਨਹੀਂ ਦੇ ਰਹੇ ਅਤੇ ਦੇਸ਼ ਭਗਤ ਆਖਣ ਦੀ ਥਾਂ ‘ਸਮਾਜਿਕ ਕਾਰਿਆ ਕਰਤਾ ’ ਹੀ ਆਖਦੇ ਹਨ। ਸ਼ਹੀਦਾਂ ਦੀ ਨਿਰਸਵਾਰਥ ਸੇਵਾ ਬਾਰੇ ਗੱਲ ਕਰਦਿਆਂ ਇੱਕ ਪ੍ਰਭਾਵਸ਼ਾਲੀ ਕਹਾਣੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਰਾਜਾ ਆਪਣੀ ਪ੍ਰਸਿੱਧੀ ਲਈ ਖ਼ਜ਼ਾਨਾ ਵੰਡ ਰਿਹਾ ਸੀ, ਪਰ ਇੱਕ ਫਕੀਰ ਆਪਣੀ 'ਵਾਰੀ' ਵਾਰ-ਵਾਰ ਦੂਜਿਆਂ ਨੂੰ ਦੇ ਕੇ ਰਾਜੇ ਤੋਂ ਵੀ ਵੱਡਾ ਬਣ ਗਿਆ। ਫਕੀਰ ਨੇ ਰਾਜੇ ਨੂੰ ਸਮਝਾਇਆ ਕਿ ਖ਼ਜ਼ਾਨਾ ਤਾਂ ਮੁੱਕ ਸਕਦਾ ਹੈ, ਪਰ ਲੋਕਾਂ ਦੇ ਦਿਲਾਂ ਵਿੱਚ ਵੱਸਣ ਲਈ ਆਪਣੀਆਂ 'ਵਾਰੀਆਂ' (ਸੁਖ-ਸਹੂਲਤਾਂ) ਲੋਕਾਂ ਲੇਖੇ ਲਾਉਣੀਆਂ ਪੈਂਦੀਆਂ ਹਨ। ਸਾਡੇ ਸ਼ਹੀਦਾਂ ਨੇ ਵੀ ਆਪਣੀਆਂ ਜਿਉਣ ਦੀਆਂ ਵਾਰੀਆਂ ਸਾਡੇ ਲਈ ਤਿਆਗ ਦਿੱਤੀਆਂ, ਇਸੇ ਲਈ ਅੱਜ ਉਨ੍ਹਾਂ ਦੀਆਂ ਯਾਦਗਾਰਾਂ 'ਤੇ ਮੇਲੇ ਲੱਗਦੇ ਹਨ, ਜਦਕਿ ਜ਼ੁਲਮ ਕਰਨ ਵਾਲੇ ਇਤਿਹਾਸ ਦੇ ਹਨੇਰਿਆਂ ਵਿੱਚ ਗੁਆਚ ਗਏ ਹਨ।