ਫਿਰੋਜ਼ਪੁਰ ਮੰਡਲ ਵੱਲੋਂ 18 ਮੁਲਾਜ਼ਮਾਂ ਦਾ ਸਨਮਾਨ
ਫਿਰੋਜ਼ਪੁਰ ਮੰਡਲ ਵੱਲੋਂ 18 ਮੁਲਾਜ਼ਮਾਂ ਦਾ ਸਨਮਾਨ
Publish Date: Mon, 09 Mar 2026 05:45 PM (IST)
Updated Date: Mon, 09 Mar 2026 05:48 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਡਿਊਟੀ ਦੌਰਾਨ ਸਮਰਪਣ ਅਤੇ ਤੱਤਪਰਤਾ ਦਿਖਾਉਣ ਲਈ ਕਰਮਚਾਰੀਆਂ ਨੂੰ ਸੁਰੱਖਿਆ ਪੁਰਸਕਾਰ (ਸੰਰੱਖਿਆ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ। ਫਿਰੋਜ਼ਪੁਰ ਮੰਡਲ ਵਿਚ ਜਨਵਰੀ 2026 ਅਤੇ ਫਰਵਰੀ 2026 ਦੇ ਮਹੀਨਿਆਂ ਦੌਰਾਨ ਸੁਰੱਖਿਅਤ ਰੇਲ ਸੰਚਾਲਨ ਵਿਚ ਯੋਗਦਾਨ ਪਾਉਣ ਵਾਲੇ 18 ਰੇਲ ਕਰਮਚਾਰੀਆਂ ਦੇ ਉੱਤਮ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਆਪਣੀ ਸੂਝ-ਬੂਝ ਅਤੇ ਮੁਸਤੈਦੀ ਨਾਲ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਸੁਰੱਖਿਆ ਪੁਰਸਕਾਰ ਦਿੱਤੇ ਗਏ। ਸਨਮਾਨਿਤ ਹੋਣ ਵਾਲੇ ਕਰਮਚਾਰੀ ਅਵਧੇਸ਼ ਕੁਮਾਰ ਵਰਮਾ ਗੇਟਮੈਨ, ਰਾਮ ਆਸਰਾ ਟਰੈਕ ਮੇਨਟੇਨਰ, ਜਸਵਿੰਦਰ ਸਿੰਘ ਕੀ-ਮੈਨ, ਵਰਿੰਦਰ ਸਿੰਘ ਕੀ-ਮੈਨ, ਮਨੋਜ ਕੁਮਾਰ ਟਰੈਕ ਮੇਨਟੇਨਰ, ਬਲਬੀਰ ਸਿੰਘ ਟਕਨੀਸ਼ੀਅਨ-9, ਸੁਰਜੀਤ ਸਿੰਘ ਸੀਨੀਅਰ ਟਕਨੀਸ਼ੀਅਨ, ਸੀਤਾ ਰਾਮ ਟਕਨੀਸ਼ੀਅਨ-9, ਰਾਮ ਹਰੀ ਮੀਣਾ ਟਕਨੀਸ਼ੀਅਨ-9, ਸਾਹਿਲ ਠਾਕੁਰ ਟਕਨੀਸ਼ੀਅਨ-9, ਸ਼ਮਸ਼ਾਦ ਅਲੀ ਟਕਨੀਸ਼ੀਅਨ-99, ਕਰਨਵੀਰ ਸਿੰਘ ਟੀ.ਟੀ.ਆਈ., ਗਿਆਨਿੰਦਰ ਕੁਮਾਰ ਈ.ਐੱਸ.ਐੱਮ., ਸੰਨੀ ਗੁਹੇਰ ਟਰੇਨ ਮੈਨੇਜਰ, ਰਾਹੁਲ ਮੀਣਾ ਟਰੇਨ ਮੈਨੇਜਰ, ਧਰਮਿੰਦਰ ਕੁਮਾਰ ਸਟੇਸ਼ਨ ਸੁਪਰਡੈਂਟ, ਰੋਹਿਤ ਸਿੰਘ ਟਰੇਨ ਮੈਨੇਜਰ ਅਤੇ ਵਿਕਰਮ ਕੁਮਾਰ ਟਰੇਨ ਮੈਨੇਜਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਰੇਲਗੱਡੀਆਂ ਦੇ ਸੁਰੱਖਿਅਤ ਸੰਚਾਲਨ, ਪਟੜੀਆਂ ਦੀ ਸਾਂਭ-ਸੰਭਾਲ ਅਤੇ ਯਾਤਰੀਆਂ ਦੀ ਸੁਰੱਖਿਆ ਵਿਚ ਸ਼ਾਨਦਾਰ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਇਨ੍ਹਾਂ ਕਰਮਚਾਰੀਆਂ ਦੇ ਚੰਗੇ ਕੰਮ ਦੀ ਮਾਨਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਹੈ। ਇਸ ਤੋਂ ਪ੍ਰੇਰਿਤ ਹੋ ਕੇ ਮੰਡਲ ਦੇ ਹੋਰ ਕਰਮਚਾਰੀ ਵੀ ਉਤਸ਼ਾਹਿਤ ਹੋਣਗੇ ਅਤੇ ਆਪਣੀ ਡਿਊਟੀ ਪੂਰੀ ਸੁਚੇਤਨਾ ਨਾਲ ਨਿਭਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਫਿਰੋਜ਼ਪੁਰ ਮੰਡਲ ਵਿਚ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਇਸ ਮੌਕੇ ਸੀਨੀਅਰ ਮੰਡਲ ਸੁਰੱਖਿਆ ਅਫ਼ਸਰ ਰੋਹਿਤ ਵਰਮਾ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਸਿਗਨਲ ਅਤੇ ਟੈਲੀਕਾਮ ਇੰਜੀਨੀਅਰ ਜਤਿੰਦਰ ਸਿੰਘ, ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਮਨੂ ਗਰਗ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।