ਟਰੈਕਟਰ-ਟਰਾਲੀ ਤੇ ਐਕਟਿਵਾ ਦੀ ਟੱਕਰ, ਅਧਿਆਪਕਾ ਦੀ ਮੌਤ
ਟਰੈਕਟਰ ਟਰਾਲੀ ਅਤੇ ਐਕਟਿਵਾ ਦੀ ਟੱਕਰ ’ਚ ਮਹਿਲਾ ਅਧਿਆਪਕਾ ਦੀ ਮੌਤ, ਇਕ ਅਧਿਆਪਕ ਗੰਭੀਰ ਜ਼ਖਮੀ
Publish Date: Wed, 15 Apr 2026 05:40 PM (IST)
Updated Date: Wed, 15 Apr 2026 05:42 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਅੱਜ ਸਵੇਰੇ ਜ਼ੀਰਾ ਮੱਲਾਂਵਾਲਾ ਰੋਡ ਤੇ ਟਰੈਕਟਰ ਟਰਾਲੀ ਅਤੇ ਐਕਟਿਵਾ ਦੀ ਟੱਕਰ 'ਚ ਇੱਕ ਮਹਿਲਾ ਅਧਿਆਪਕਾ ਦੀ ਮੌਤ ਅਤੇ ਇੱਕ ਪੁਰਸ਼ ਅਧਿਆਪਕ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕ ਦੀਪਕ ਕੰਬੋਜ਼ ਜੋ ਕਿ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਅਤੇ ਦੂਸਰੀ ਮਹਿਲਾ ਅਧਿਆਪਕਾ ਕਾਜਲ (25) ਪੁੱਤਰੀ ਮਹਿੰਗਾ ਰਾਮ ਵਾਸੀ ਪਿੰਡ ਚੱਕ ਮਹੰਤਾਂ ਫਿਰੋਜ਼ਪੁਰ ਜੋ ਕਿ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜ਼ੀਰਾ ਤੋਂ ਐਕਟਿਵਾ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਠੱਠਾ ਦਲੇਲ ਸਿੰਘ ਵਾਲਾ ਵਿਖੇ ਡਿਊਟੀ ’ਤੇ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਤੇਜ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰੀ, ਇਸ ਦੌਰਾਨ ਦੋਵੇਂ ਅਧਿਆਪਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਅਧਿਆਪਕਾ ਕਾਜਲ ਦੀ ਇਲਾਜ ਦੌਰਾਨ ਮੌਤ ਹੋ ਗਈ। ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਹਿਲਾ ਅਧਿਆਪਕਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ।