ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਫੈਸ਼ਨ ਸ਼ੋਅ ‘ਪਹਿਚਾਣ-2026’ ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਚ ਫੈਸ਼ਨ ਸ਼ੋ ‘‘ਪਹਿਚਾਣ 2026’’ ਦਾ ਸ਼ਾਨਦਾਰ ਆਯੋਜਨ
Publish Date: Fri, 13 Mar 2026 03:21 PM (IST)
Updated Date: Fri, 13 Mar 2026 03:24 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ’ਚ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਕਾਸਮੈਟੋਲੋਜੀ ਐਂਡ ਹੈਲਥ ਕੇਅਰ ਵਿਭਾਗ ਦੇ ਸਹਿਯੋਗ ਨਾਲ ‘ਪਹਿਚਾਣ 2026’ ਫੈਸ਼ਨ ਸ਼ੋਅ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਪਣੀ ਰਚਨਾਤਮਕਤਾ, ਆਤਮਵਿਸ਼ਵਾਸ ਤੇ ਡਿਜ਼ਾਈਨਿੰਗ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਨਾ ਸੀ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਫਿਰੋਜ਼ਪੁਰ ਦੀ ਮਸ਼ਹੂਰ ਉੱਦਮੀ ਸੰਜਨਾ ਮਿੱਤਲ, ਪ੍ਰਾਚੀ ਮਿੱਤਲ ਅਤੇ ਸ਼ੈਲੀ ਬਤਰਾ ਸ਼ਾਮਲ ਹੋਏ। ਫੈਸ਼ਨ ਸ਼ੋਅ ਦੌਰਾਨ ਕੁੱਲ ਪੰਜ ਰੋਮਾਂਚਕ ਰਾਊਂਡ ਕਰਵਾਏ ਗਏ, ਜਿਨ੍ਹਾਂ ਵਿਚ ਫੈਸ਼ਨ ਅਤੇ ਰਚਨਾਤਮਕਤਾ ਦੇ ਵੱਖ-ਵੱਖ ਪਹਲੂ ਪੇਸ਼ ਕੀਤੇ ਗਏ। ਪਹਿਲੇ ਰਾਊਂਡ ਵਿਚ ਵਿਦਿਆਰਥਣਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਵੱਖ-ਵੱਖ ਐਸੈਸਰੀਜ਼ ਪੇਸ਼ ਕੀਤੀਆਂ। ਇਨ੍ਹਾਂ ਵਿਚ ਜੁਲਰੀ, ਹੈਅਰ ਐਕਸੈਸਰੀਜ਼, ਬੈਗ, ਬੈਲਟ ਅਤੇ ਹੋਰ ਸਜਾਵਟੀ ਫੈਸ਼ਨ ਆਈਟਮ ਸ਼ਾਮਲ ਸਨ।ਦੂਸਰੇ ਰਾਊਂਡ ’ਚ ਆਧੁਨਿਕ ਕਾਲਜ ਜਾਣ ਵਾਲੀ ਕੁੜੀ ਦੇ ਸਟਾਈਲਿਸ਼ ਤੇ ਆਰਾਮਦਾਇਕ ਲੁੱਕ ਨੂੰ ਦਰਸਾਇਆ ਗਿਆ। ਤੀਜੇ ਰਾਊਂਡ ’ਚ ਪਰੰਪਰਾਗਤ ਤੇ ਸੋਹਣੇ ਭਾਰਤੀ ਲਿਬਾਸ ਦੀ ਖੂਬਸੂਰਤੀ ਪੇਸ਼ ਕੀਤੀ ਗਈ। ਚੌਥੇ ਰਾਊਂਡ ’ਚ ਵੈਸਟਰਨ ਈਵਨਿੰਗ ਵੇਅਰ ਪੇਸ਼ ਕੀਤਾ ਗਿਆ। ਪੰਜਵੇਂ ਰਾਊਂਡ ’ਚ ਸਸਟੇਨੇਬਲ ਤੇ ਨਵੀਨਤਮ ਫੈਸ਼ਨ ਨੂੰ ਉਭਾਰਿਆ ਗਿਆ। ਪ੍ਰੋਗਰਾਮ ਦਾ ਸਮਾਪਨ ਡਾ. ਖੁਸ਼ਵਿੰਦਰ ਕੌਰ ਗਿੱਲ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਸਨਮਾਨਯੋਗ ਪ੍ਰਿੰਸੀਪਲ, ਮੁੱਖ ਮਹਿਮਾਨਾਂ, ਫੈਕਲਟੀ ਮੈਂਬਰਾਂ ਜਿਵੇਂ ਕਿ ਕਨਿਕਾ ਸਚਦੇਵਾ, ਚੰਦ੍ਰਿਕਾ ਖੰਨਾ, ਗਗਨਪ੍ਰੀਤ, ਪਵਨ ਕੁਮਾਰ, ਸਹਾਇਕ ਪ੍ਰੋਫੈਸਰ, ਆਯੋਜਨ ਕਮੇਟੀ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਫੈਸ਼ਨ ਸ਼ੋ ‘‘ਪਹਿਚਾਣ 2026’’ ਫੈਸ਼ਨ, ਰਚਨਾਤਮਕਤਾ, ਆਤਮਵਿਸ਼ਵਾਸ ਅਤੇ ਮਹਿਲਾ ਸਸ਼ਕਤੀਕਰਨ ਦਾ ਇਕ ਸ਼ਾਨਦਾਰ ਉਤਸਵ ਸਾਬਤ ਹੋਇਆ, ਜਿਸ ਨੇ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਲਈ ਇਕ ਬਿਹਤਰੀਨ ਮੰਚ ਪ੍ਰਦਾਨ ਕੀਤਾ।