ਸ੍ਰੀ ਕ੍ਰਿਸ਼ਨਾ ਗਊਸ਼ਾਲਾ ਲਈ ਤੂੜੀ ਭੇਜਣ ਦੀ ਅਪੀਲ
ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਚ ਕਿਸਾਨ ਵੱਧ ਵੱਧ ਤੂੜੀ ਦੀ ਸੇਵਾ ਭੇਜਣ : ਪ੍ਰਬੰਧਕ ਕਮੇਟੀ
Publish Date: Sun, 19 Apr 2026 04:42 PM (IST)
Updated Date: Sun, 19 Apr 2026 04:45 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ: ਚੱਲ ਰਹੇ ਕਣਕ ਦੇ ਸੀਜ਼ਨ ਦੌਰਾਨ ਬਣਾਈ ਜਾ ਰਹੀ ਤੂੜੀ ਵਿੱਚੋਂ ਵੱਧ ਤੋਂ ਵੱਧ ਸੇਵਾ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਧਾਮ ਵੈਲਫੇਅਰ ਸੋਸਾਇਟੀ ਮਮਦੋਟ ਵਿਖੇ ਭੇਜੀ ਜਾਵੇ ਤਾਂ ਜੋ ਬੇਸਹਾਰਾ ਗਊਧੰਨ ਦੀ ਸੇਵਾ ਸੰਭਾਲ ਹੋ ਸਕੇ। ਇਹ ਅਪੀਲ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਧਾਨ ਸ਼ਾਮ ਲਾਲ ਭੋਲੇਵਾਸੀਆ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਬੰਧਤ ਇਲਾਕੇ ਦੇ ਕਿਸਾਨਾਂ ਅਤੇ ਗਊ ਪ੍ਰੇਮੀਆਂ ਨੂੰ ਕੀਤੀ ਗਈ। ਇਸ ਮੌਕੇ ਸ਼੍ਰੀ ਸ਼ਾਮ ਲਾਲ ਭੋਲੇਵਾਸੀਆ ਪ੍ਰਧਾਨ, ਚੈਅਰਮੇਨ ਮਾਸਟਰ ਨਰਿੰਦਰ ਨਾਥ ਕਪੂਰ, ਜਨਰਲ ਸਕੱਤਰ ਤਜਿੰਦਰ ਪਾਲ ਢੀਂਗੜਾ ਅਤੇ ਸਮੂਹ ਮੈਂਬਰਾਂ ਨੇ ਕਿਹਾ ਕਿ ਪਹਿਲਾ ਵੀ ਇਲਾਕੇ ਦੇ ਕਿਸਾਨਾਂ ਵੱਲੋਂ ਗਊਸ਼ਾਲਾ ਨੂੰ ਸਮੇਂ ਸਮੇਂ ਸਿਰ ਤੂੜੀ ਦੀ ਸੇਵਾ ਭੇਜੀ ਜਾਂਦੀ ਹੈ, ਜਿਸ ਨਾਲ ਸਾਲ ਭਰ ਗਊਆਂ ਦਾ ਤੂੜੀ ਅਤੇ ਪੱਠਿਆਂ ਨਾਲ ਪਾਲਣ ਪੋਸ਼ਣ ਹੁੰਦਾ ਹੈ। ਉਨ੍ਹਾਂ ਨੇ ਇਸ ਵਾਰ ਫਿਰ ਅਪੀਲ ਕੀਤੀ ਕਿ ਗਊਆਂ ਦੀ ਸੇਵਾ ਵਾਸਤੇ ਵੱਧ ਤੋ ਵੱਧ ਤੂੜੀ ਗਊਸ਼ਾਲਾ ਵਿਚ ਭੇਜੋ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਜਨਮ ਦਿਨ, ਵਿਆਹ ਦੀ ਸਾਲਗਿਰਾ ਅਤੇ ਹੋਰ ਤਿਉਹਾਰ ਗਊਸਾਲਾ ਵਿਚ ਆ ਕੇ ਮਨਾਉਣ ਅਤੇ ਗਊਆਂ ਨੂੰ ਵੀ ਸਵਾਮਣੀ ਦਾ ਪ੍ਰਸ਼ਾਦ ਖੁਵਾ ਕੇ ਪੁੰਨ ਦੇ ਭਾਗੀ ਬਣੋ। ਇਸ ਮੌਕੇ ਖਜ਼ਾਨਚੀ ਅਸ਼ੋਕ ਕੁਮਾਰ ਨਾਰੰਗ, ਬਲਦੇਵ ਰਾਜ ਸ਼ਰਮਾ, ਸੁਰਿੰਦਰ ਕੁਮਾਰ ਕਾਲਾ ਸਾਬਕਾ ਪ੍ਰਧਾਨ, ਬਗੀਚਾ ਸਿੰਘ ਰਾਜਾ, ਮਹਿੰਦਰ ਸਿੰਘ ਮਿਸਤਰੀ, ਸ਼ਾਮ ਲਾਲ ਮਿਸਤਰੀ, ਰਾਜੇਸ਼ ਗਾਬਾ, ਭਰਤ ਧਵਨ, ਕਪਿਲ ਭੋਲੇਵਾਸੀਆ, ਲਖਵਿੰਦਰ ਸਿੰਘ, ਲਾਡੀ, ਸੁਖਦੇਵ ਸਿੰੰਘ ਸੋਢੀ, ਦਲਜੀਤ ਸਿੰਘ ਲਖਮੀਰ ਕੇ, ਡਾਕਟਰ ਬੰਗਾਲੀ, ਅਸ਼ੋਕ ਪਰਜਾਪਤੀ, ਸਤਿੰਦਰ ਕੁਮਾਰ ਸ਼ਰਮਾ ਲਖਮੀਰ ਕੇ, ਪ੍ਰਦੇਸੀ ਆਦਿ ਹਾਜ਼ਰ ਸਨ ।