ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜਾਹਰਾ ਪੀਰ ਵਿਖੇ ਹੋਈ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਕਿਸਾਨਾਂ ਨੇ ਭਾਗ ਲਿਆ। ਕਿਸਾਨਾਂ ਦੇ ਇਸ ਵੱਡੇ ਇਕੱਠ ’ਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ ਪੰਜਾਬ, ਹਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਜਰਨਲ ਸਕੱਤਰ ਅਤੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਹਾਜ਼ਰ ਹੋਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਇਸ ਸਮੇਂ ਮਿਲਾਵਟਖੋਰੀ ਦਾ ਧੰਦਾ ਪੂਰੇ ਜ਼ੋਰਾਂ ’ਤੇ ਹੈ, ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਨਕਲੀ ਦੁੱਧ, ਪਨੀਰ, ਖੋਏ ਤੋਂ ਬਣੇ ਪਕਵਾਨ ਵੱਡੇ ਪੱਧਰ ਤੇ ਵੱਡੇ- ਵੱਡੇ ਪੈਲਸਾਂ ਰੈਸਟੋਰੈਂਟਾਂ ਅਤੇ ਹੋਰ ਦੁਕਾਨਾਂ ਤੇ ਲੋਕਾਂ ਨੂੰ ਪਰੋਸੇ ਜਾਂਦੇ ਹਨ, ਜਿਸ ਨਾਲ ਲੋਕ ਵੱਡੀ ਤਾਦਾਦ ਵਿੱਚ ਬਿਮਾਰ ਹੋ ਰਹੇ ਹਨ,ਪਰ ਅਫਸੋਸ ਦੀ ਗੱਲ ਹੈ ਕਿ ਇਸ ਪਾਸੇ ਫੂਡ ਸੇਫਟੀ ਵਿਭਾਗ ਦਾ ਕੋਈ ਧਿਆਨ ਨਹੀਂ। ਕਿਸਾਨ ਆਗੂਆਂ ਨੇ ਭਰੇ ਇਕੱਠ ਵਿੱਚ ਇਹ ਐਲਾਨ ਕੀਤਾ ਕਿ ਕੋਈ ਵੀ ਜਥੇਬੰਦੀ ਦਾ ਮੈਂਬਰ ਅੱਜ ਤੋਂ ਬਾਅਦ ਕਿਸੇ ਨੂੰ ਵਿਆਹ ਸ਼ਾਦੀ ਦਾ ਡੱਬਾ ਨਹੀਂ ਦੇਵੇਗਾ ਅਤੇ ਨਾ ਹੀ ਮਠਿਆਈਆਂ ਦੇ ਡੱਬੇ ਲੈ ਜਾਣਗੇ। ਵਿਆਹ ਸ਼ਾਦੀ ਦਾ ਕਾਰਡ ਕੇਵਲ ਵਟਸਐੱਪ ਤੇ ਭੇਜਿਆ ਜਾਏਗਾ ਜਾਂ ਫੋਨ ਕਰਕੇ ਇਸ ਸਬੰਧੀ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਹੁਣ ਲੋੜ ਹੈ ਕਿ ਲੋਕਾਂ ਨੂੰ ਵੱਡੀ ਪੱਧਰ ਤੇ ਸੁਚੇਤ ਕੀਤਾ ਜਾਵੇ ਕਿ ਮਠਿਆਈਆਂ ਦੇ ਰੂਪ ਵਿੱਚ ਪਰੋਸੇ ਜਾ ਰਹੇ ਜਹਿਰ ਤੋਂ ਕਿਵੇਂ ਬਚਿਆ ਜਾਵੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੇਵਲ ਮਠਿਆਈਆਂ ਹੀ ਨਹੀਂ ਬਲਕਿ ਨਕਲੀ ਘਿਉ ਦਾ ਧੰਦਾ ਵੀ ਵੱਖ- ਵੱਖ ਸ਼ਹਿਰਾਂ ਵਿੱਚ ਜ਼ੋਰਾਂ ’ਤੇ ਚੱਲ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ’ਤੇ ਸਖ਼ਤ ਨੋਟਿਸ ਲਵੇ, ਨਕਲੀ ਪਨੀਰ ਦੁੱਧ ਅਤੇ ਘਿਓ ਬਣਾਉਣ ਵਾਲੀਆਂ ਫੈਕਟਰੀਆਂ ਦੀ ਸ਼ਨਾਖਤ ਕਰਕੇ ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਸਾਨਾਂ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਕਿਸਾਨ ਪੰਚਾਇਤ ਦੀ ਸਮੀਖਿਆ ਵੀ ਕੀਤੀ ਗਈ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੋਹਣ ਸਿੰਘ ਨੰਬਰਦਾਰ,ਬਲਰਾਮ ਸਿੰਘ ਬਰਾੜ ਇਕਾਈ ਪ੍ਰਧਾਨ ਫੇਰੋਕੇ, ਜਰਨੈਲ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ,ਬਲਜਿੰਦਰ ਸਿੰਘ ਪੰਡੋਰੀ ਖੱਤਰੀਆਂ, ਆਤਮਾ ਸਿੰਘ ਪੰਡੋਰੀ ਖੱਤਰੀਆਂ, ਕੁਲਵਿੰਦਰ ਸਿੰਘ ਮਨਸੂਰ ਦੇਵਾ,ਥਾਣਾ ਸਿੰਘ ਇਕਾਈ ਪ੍ਰਧਾਨ ਪੰਡੋਰੀ ਖੱਤਰੀਆਂ,ਸ਼ਮਸ਼ੇਰ ਸਿੰਘ ਜ਼ੀਰਾ,ਕੁਲਦੀਪ ਸਿੰਘ ਸੁਖਰਾਜ ਸਿੰਘ ਇਕਾਈ ਪ੍ਰਧਾਨ ਜ਼ੀਰਾ,ਮਨਦੀਪ ਸਿੰਘ ,ਹਰਿੰਦਰ ਸਿੰਘ, ਰਾਮ ਸਿੰਘ ਸੇਖਵਾਂ ,ਅਮਰੀਕ ਸੇਖਵਾਂ,ਆਤਮਾ ਸਿੰਘ ਪ੍ਰਧਾਨ, ਜਸਪਾਲ ਸਿੰਘ ਫੌਜੀ,ਗੁਰੂ ਅਵਤਾਰ ਸਿੰਘ, ਚਰਨਜੀਤ ਸਿੰਘ ਸੰਧੂ, ਭਜਨ ਸਿੰਘ ਮਨਸੂਰਵਲ, ਸੁਰਿੰਦਰ ਸਿੰਘ ਮਨਸੂਰਵਾਲ ਪ੍ਰਧਾਨ ,ਸੋਹਨ ਸਿੰਘ ਨੰਬਰਦਾਰ ਫੇਰੋਕੇ, ਪਾਲ ਸਿੰਘ ਸਨ੍ਹੇਰ ਬਲਾਕ ਮੀਤ ਪ੍ਰਧਾਨ, ਗੁਰਜੰਟ ਸਿੰਘ ਮਹੀਆਂਵਾਲਾ ਕਲਾਂ,ਬਲਰਾਜ ਸਿੰਘ ਫੇਰੋਕੇ ਇਕਾਈ ਪ੍ਰਧਾਨ , ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ , ਦਰਸ਼ਨ ਸਿੰਘ,ਮੇਜਰ ਸਿੰਘ , ਗੁਰਪ੍ਰੀਤ ਸਿੰਘ ਗੋਗੂਆਣੀ , ਜਸਕਰਨ ਸਿੰਘ, ਸਰਵਨ ਸਿੰਘ ,ਪ੍ਰਗਟ ਸਿੰਘ , ਬਚਿੱਤਰ ਸਿੰਘ ,ਬਲਜਿੰਦਰ ਸਿੰਘ, ਕਮਲਜੀਤ ਸਿੰਘ ਫੇਰੋਕੇ, ਬਲਜੀਤ ਸਿੰਘ, ਹਰਜਿੰਦਰ ਸਿੰਘ ਜ਼ੀਰਾ ਪ੍ਰਧਾਨ, ਸੁਖਵਿੰਦਰ ਸਿੰਘ ਚੌਹਾਨ ਸੋਢੀ ਵਾਲਾ ਇਕਾਈ ਪ੍ਰਧਾਨ, ਜਸਵਿੰਦਰ ਸਿੰਘ ਬਰਾੜ, ਗੁਰਦੇਵ ਸਿੰਘ ਚੌਹਾਨ ਸੋਢੀ ਵਾਲਾ ,ਸੁਬੇਗ ਸਿੰਘ,ਪ੍ਰਿਥਾ ਸਿੰਘ ਚੌਹਾਨ, ਦਲਜੀਤ ਸਿੰਘ ਨਰੰਗ ਸੋਢੀ ਵਾਲਾ,ਰਣਜੀਤ ਸਿੰਘ, ਜਗਤਾਰ ਸਿੰਘ ਸ਼ਾਹ ਵਾਲਾ,ਪ੍ਰਦੀਪ ਸਿੰਘ ,ਪੂਰਨ ਸਿੰਘ ਆਦਿ ਹਾਜ਼ਰ ਸਨ।