ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਕਿਸਾਨਾਂ ਨੇ ਫੂਕਿਆ ਪੁਤਲਾ
ਮੋਦੀ ਸਰਕਾਰ ਵੱਲੋਂ ਟਰੰਪ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਕਿਸਾਨਾਂ ਨੇ ਫੂਕਿਆ ਪੁਤਲਾ
Publish Date: Wed, 11 Feb 2026 05:29 PM (IST)
Updated Date: Wed, 11 Feb 2026 05:32 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਅਮਰੀਕਾ ਦੇ ਸਮਾਨ ਵਿਕਣ ਲਈ ਭਾਰਤੀ ਬਜ਼ਾਰ ਨੂੰ ਖੋਲ੍ਹ ਦਿੱਤਾ ਹੈ ਦੇ ਵਿਰੋਧ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਮਮਦੋਟ ਦੇ ਪਿੰਡ ਬਾਰੇਕੇ ਵਿਖੇ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬਲਾਕ ਆਗੂ ਵਿਕਰਮਜੀਤ ਸਿੰਘ ਬਾਰੇਕੇ ਅਤੇ ਗੁਰਮੀਤ ਸਿੰਘ ਮਹਿਮਾ ਸੂਬਾ ਜਰਨਲ ਸਕੱਤਰ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇ ਬਾਜੀ ਕੀਤੀ। ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਆਗੂਆ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਅਮਰੀਕੀ ਸਰਕਾਰ ਨਾਲ ਕੀਤੇ ਗਏ ਸਮਝੌਤੇ ਨਾਲ ਜਿੱਥੇ ਭਾਰਤ ਦਾ ਉਦਯੋਗ ਖੇਤਰ ਤਬਾਹ ਹੋਵੇਗਾ ਉੱਥੇ ਹੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਕਹਿ ਰਹੀ ਹੈ ਕਿ ਖੇਤੀ ਖੇਤਰ ਨੂੰ ਬਾਹਰ ਰੱਖਿਆ ਗਿਆ ਹੈ ਪਰ ਖੇਤੀ ਉਪਜਾ ਤੋ ਬਣਿਆ ਅਮਰੀਕੀ ਸਮਾਨ ਭਾਰਤ ਵਿੱਚ ਟੈਕਸ ਮੁਕਤ ਹੋ ਕੇ ਵਿਕੇਗਾ ਤਾ ਭਾਰਤੀ ਕਿਸਾਨਾਂ ਦੀਆ ਜਿਨਸਾ ਰੁਲ ਜਾਣਗੀਆਂ ਜੋ ਕੀ ਸਾਡੇ ਦੇਸ਼ ਲਈ ਘਾਤਕ ਫੈਸਲਾ ਸਿੱਧ ਹੋਵੇਗਾ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਏਸ ਸਮਝੌਤੇ ਵਿੱਚੋ ਖੇਤੀ ਜਿਨਸਾ ਅਤੇ ਉਤਪਾਦਾਂ ਨੂੰ ਬਾਹਰ ਰੱਖਦਿਆ ਹੋਇਆ ਭਾਰਤ ਦੇ ਕਿਸਾਨਾਂ ਦੀਆ ਸਾਰੀਆ ਫਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਕਰੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਨੂੰ ਰੱਦ ਕੀਤਾ ਜਾਵੇ । ਕਿਸਾਨਾਂ ਵੱਲੋਂ 12 ਫ਼ਰਵਰੀ ਨੂੰ ਦੇਸ ਭਰ ਵਿਚ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਖਸ਼ੀਸ਼ ਸਿੰਘ ਬਾਰੇਕੇ, ਪਿੰਸ ਬਾਰੇਕੇ, ਮੱਖਣ ਬਾਰੇਕੇ, ਖਜ਼ਾਨ ਬਾਰੇਕੇ, ਸੋਨੂੰ ਬਾਰੇਕੇ, ਮਿੰਟੂ ਬਾਰੇਕੇ, ਨਿਸ਼ਾਨ ਬਾਰੇਕੇ, ਕੁਲਦੀਪ ਸਿੰਘ ਰੋਡਾ, ਜਗੀਰ ਸਿੰਘ ਹਜ਼ਾਰਾ, ਗੁਰਦੇਵ ਸਿੰਘ ਹਜ਼ਾਰਾ, ਰਾਜੂ ਬਾਰੇਕੇ, ਪਾਲਾ ਬਾਰੇਕੇ, ਬੱਬੂ ਬਾਰੇਕੇ, ਇੰਦਰਜੀਤ ਬਾਰੇਕੇ, ਲਵਪ੍ਰੀਤ ਬਾਰੇਕੇ, ਸਾਵਣ ਸਿੰਘ ਬਾਰੇਕੇ, ਬਚਨ ਸਿੰਘ ਬਾਰੇਕੇ, ਗੋਪੀ ਬਾਰੇਕੇ, ਕਰਨ ਬਾਰੇਕੇ, ਸੁਖਚੈਨ ਸਿੰਘ ਬਾਰੇਕੇ, ਜਰਨੈਲ ਸਿੰਘ ਬਾਰੇਕੇ, ਬੋਹੜ ਸਿੰਘ ਬਾਰੇਕੇ, ਗੁਰਦੇਵ ਸਿੰਘ ਬਰੇਕੇ, ਕਾਲੂ ਬਾਰੇਕੇ, ਸੁਖਵਿੰਦਰ ਸਿੰਘ ਬਾਰੇਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ।