ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਵਿਦਾਇਗੀ ਪਾਰਟੀ
ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
Publish Date: Mon, 16 Feb 2026 03:57 PM (IST)
Updated Date: Mon, 16 Feb 2026 04:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਦੁਆਰਾ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐੱਮਡੀ ਰਣਜੀਤ ਕੌਰ ਸੰਧੂ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਮਿਸ ਫੇਅਰਵੈੱਲ ਦਾ ਐਵਾਰਡ ਮਿਸ ਗਗਨਦੀਪ ਕੌਰ, ਦੁਸਰਾ ਸਥਾਨ ਹੈਵਨਪ੍ਰੀਤ ਕੌਰ, ਮਿਸ ਚਾਰਮਿੰਗ ਮਹਿਕਪ੍ਰੀਤ ਕੌਰ, ਮਿਸ ਪਰਸਨੈਲਟੀ ਮੰਨਤ, ਮਿਸ ਟਲੈਂਟਡ ਮਹਿਕਪ੍ਰੀਤ ਕੌਰ, ਮਿਸ ਵਰਸੇਟਾਇਲ ਅੰਜਨੀ ਨੂੰ ਮਿਲਿਆ। ਚੇਅਰਮੈਨ ਸੰਧੂ ਨੇ ਬੋਰਡ ਦੇ ਇਮਤਿਹਾਨਾਂ ਲਈ ਮਿਹਨਤ, ਸਮੇਂ ਦੀ ਕਦਰ ਕਰਨ ਤੇ ਆਤਮ ਵਿਸ਼ਵਾਸ਼ ਨਾਲ ਵੱਗੇ ਵੱਧਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਫਲਤਾ ਲਈ ਲਗਨ ਅਤੇ ਅਨੁਸ਼ਾਸ਼ਨ ਬਹੁਤ ਜ਼ਰੂਰੀ ਹਨ। ਸਕੂਲ ਦੇ ਸਟਾਫ ਨੂੰ ਮੇਨੈਜਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਆਪਣੇ ਆਸ਼ੀਰਵਾਦ ਭਰੇ ਸ਼ਬਦਾ ਵਿੱਚ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੀਆਂ ਉਪਲਬਧੀਆਂ ਤੇ ਮਾਣ ਕਰਦਾ ਹੈ ਉਨ੍ਹਾਂ ਨੂੰ ਜੀਵਨ ਵਿੱਚ ਉਚਾਈਆਂ ਛੂਹਣ ਲਈ ਪ੍ਰੇਰਿਤ ਕਰਦਾ ਰਹੇਗਾ । ਸਮਾਰੋਹ ਦੇ ਅੰਤ ਵਿੱਚ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸਕੂਲ ਪ੍ਰਬੰਧਨ ਅਤੇ ਅਧਿਅਪਕਾਂ ਦਾ ਧੰਨਵਾਦ ਕੀਤਾ। ਇਹ ਸਮਾਰੋਹ ਖੁਸ਼ੀਆਂ ਅਤੇ ਭਾਵੁਕ ਪਲਾਂ ਨਾਲ ਭਰਭੂਰ ਰਿਹਾ। ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਕਲਾਸ ਦੀਆਂ ਦੀਆਂ ਵਿਦਿਆਰਥਣਾਂ ਭਿੱਜੀਆਂ ਅੱਖਾਂ ਨਾਲ ਵਿਦਾਇਗੀ ਦਿੱਤੀ ।