ਐਸ਼ਵੀਰ ਕੌਰ ਚੁਣੀ ‘ਮਿਸ ਚਾਰਮਿੰਗ’
ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵਿਖੇ 12ਵੀਂ ਜਮਾਤ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ
Publish Date: Wed, 04 Feb 2026 03:48 PM (IST)
Updated Date: Wed, 04 Feb 2026 03:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵਿਖੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਕੂਲ ਦੀ ਚੇਅਰਪਰਸਨ ਅਮਨਜੀਤ ਕੌਰ ਬੁੱਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ, ਪ੍ਰਿੰ. ਤੇਜ ਸਿੰਘ ਠਾਕੁਰ ਤੇ ਸਕੂਲ ਦੇ ਸਾਰੇ ਕੋਆਰਡੀਨੇਟਰ ਵੀ ਹਾਜ਼ਰ ਰਹੇ। ਸਮਾਗਮ ਦੌਰਾਨ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ‘ਮਿਸਟਰ ਚਾਰਮਿੰਗ’ ਦਾ ਖ਼ਿਤਾਬ ਯੁਵਰਾਜਦੀਪ ਸਿੰਘ (12ਵੀਂ ਕਾਮਰਸ-ਬੀ) ਅਤੇ ‘ਮਿਸ ਚਾਰਮਿੰਗ’ ਦਾ ਖ਼ਿਤਾਬ ਐਸ਼ਵੀਰ ਕੌਰ (12ਵੀਂ ਮੈਡੀਕਲ) ਨੂੰ ਦਿੱਤਾ ਗਿਆ। ‘ਮਿਸਟਰ ਐਲਿਗੈਂਟ’ ਦਾ ਸਨਮਾਨ ਕਰਨਦੀਪ ਸਿੰਘ (12ਵੀਂ ਕਾਮਰਸ-ਏ) ਅਤੇ ‘ਮਿਸ ਪ੍ਰਿਟੀ’ ਦਾ ਸਨਮਾਨ ਹਰਮਨ ਕੌਰ (12ਵੀਂ ਮੈਡੀਕਲ) ਨੂੰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ‘ਮਿਸਟਰ ਵੈੱਲ-ਡ੍ਰੈੱਸਡ’ ਦਾ ਖ਼ਿਤਾਬ ਅਰਮਨਪ੍ਰੀਤ ਸਿੰਘ (12ਵੀਂ ਕਾਮਰਸ-ਏ) ਅਤੇ ‘ਮਿਸ ਵੇਲ-ਡ੍ਰੈੱਸਡ’ ਦਾ ਖ਼ਿਤਾਬ ਸੇਜਲ ਗੁਲਾਟੀ (12ਵੀਂ ਕਾਮਰਸ-ਏ) ਨੂੰ ਦਿੱਤਾ ਗਿਆ,‘ਮਿਸਟਰ ਫੇਅਰਵੈਲ’ ਦਾ ਖ਼ਿਤਾਬ ਮਨਰਾਜ ਸਿੰਘ (12ਵੀਂ ਕਾਮਰਸ-ਏ) ਤੇ ‘ਮਿਸ ਫੇਅਰਵੈਲ’ ਦਾ ਖ਼ਿਤਾਬ ਅਮਰ ਕੌਰ (12ਵੀਂ ਮੈਡੀਕਲ) ਨੂੰ ਪ੍ਰਦਾਨ ਕੀਤਾ ਗਿਆ। ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀ ਸਕੂਲ ਦਾ ਮਾਣ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਪੜਾਅ ’ਤੇ ਇਮਾਨਦਾਰੀ,ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਨੈਤਿਕ ਮੁੱਲਾਂ ਨੂੰ ਆਪਣਾ ਮਾਰਗਦਰਸ਼ਕ ਬਣਾਉਣ ਲਈ ਪ੍ਰੇਰਿਤ ਕੀਤਾ।