- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ ਵਿਖੇ ਵਕਤ-ਏ-ਰੁਖ਼ਸਤ ਨਾਮਕ ਵਿਦਾਇਗੀ ਸਮਾਰੋਹ ਦਾ ਆਯੋਜਨ

ਪਰਮਿੰਦਰ ਸਿੰਘ ਥਿੰਦ,
ਪੰਜਾਬੀ ਜਾਗਰਣ, ਫਿਰੋਜ਼ਪਰ: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਸਿੱਖਿਆ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ, ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ ਤੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੀ ਰਹਿਨੁਮਾਈ ਸਦਕਾ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੇ ਉੱਦਮੀ ਯਤਨਾਂ ਨਾਲ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਇਸ ਤਹਿਤ ਕਾਲਜ ਦੀ ‘ਸੈਂਟਰਲ ਐਸੋਸੀਏਸ਼ਨ’ ਵੱਲੋਂ ਵਿਦਿਆਰਥਣਾਂ ਲਈ ‘ਵਕਤ-ਏ-ਰੁਖ਼ਸਤ’ ਨਾਮਕ ਵਿਦਾਇਗੀ ਸਮਾਰੋਹ ਦਾ ਆਯੋਜਨ ਕਾਲਜ ਆਡੀਟੋਰੀਅਮ ਵਿਖੇ ਕੀਤਾ ਗਿਆ।
ਇਸ ਸਮਾਰੋਹ ਵਿਚ ਕਾਲਜ ਦੀਆਂ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਨੂੰ ਸ਼ਾਨਦਾਰ ਢੰਗ ਨਾਲ ਵਿਦਾ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦਾ ਦਿਨ ਖੁਸ਼ੀ ਅਤੇ ਵਿਛੋੜੇ ਦੇ ਮਿਲੇ-ਜੁਲੇ ਅਹਿਸਾਸਾਂ ਨਾਲ ਭਰਿਆ ਹੋਇਆ ਹੈ। ਤੁਸੀਂ ਸਾਰੇ ਇਸ ਸੰਸਥਾ ਦਾ ਅਟੁੱਟ ਹਿੱਸਾ ਰਹੇ ਹੋ ਅਤੇ ਤੁਹਾਡੇ ਨਾਲ ਬਿਤਾਇਆ ਹਰ ਪਲ ਸਾਡੇ ਲਈ ਯਾਦਗਾਰ ਬਣ ਗਿਆ ਹੈ। ਅੱਜ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਵੱਲ ਕਦਮ ਰੱਖ ਰਹੇ ਹੋ, ਸਾਨੂੰ ਮਾਣ ਹੈ ਕਿ ਤੁਸੀਂ ਇੱਥੋਂ ਸਿੱਖਿਆ, ਅਨੁਸ਼ਾਸਨ ਅਤੇ ਸੰਸਕਾਰਾਂ ਨਾਲ ਸਜ ਕੇ ਜਾ ਰਹੇ ਹੋ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਜਿੱਥੇ ਵੀ ਜਾਵੋਗੇ, ਆਪਣੇ ਕਰਮਾਂ ਨਾਲ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਸ ਸੰਸਥਾ ਦਾ ਨਾਮ ਰੌਸ਼ਨ ਕਰੋਗੇ। ਜ਼ਿੰਦਗੀ ਵਿਚ ਕਈ ਚੁਣੌਤੀਆਂ ਆਉਣਗੀਆਂ, ਪਰ ਆਪਣੇ ਹੌਸਲੇ, ਮਿਹਨਤ ਅਤੇ ਸਚਾਈ ਨਾਲ ਤੁਸੀਂ ਹਰ ਮੁਸ਼ਕਲ ਨੂੰ ਪਾਰ ਕਰ ਸਕਦੇ ਹੋ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿਚ ਗੀਤ, ਨ੍ਰਿਤਯ ਅਤੇ ਮਨੋਰੰਜਕ ਸਕਿਟਾਂ ਆਦਿ ਸ਼ਾਮਲ ਸਨ।
ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਸੁੰਦਰ ਤੇ ਸੱਭਿਆਚਾਰਕ ਲਿਬਾਸਾਂ ਨਾਲ ਸੱਜ-ਧੱਜ ਕੇ ਸਮਾਰੋਹ ਦੇ ਪਲਾਂ ਨੂੰ ਰੰਗੀਨ ਬਣਾਇਆ। ਇਸ ਤੋਂ ਇਲਾਵਾ ਵਿਦਿਆਰਥਣਾਂ ਦਾ ਫ਼ੈਸ਼ਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਜੱਜ ਸਾਹਿਬਾਨ ਦੀ ਭੂਮਿਕਾ ਸੀਨੀਅਰ ਅਧਿਆਪਕਾਂ ਵੱਲੋਂ ਨਿਭਾਈ ਗਈ। ਇਸ ਮੁਕਬਲੇ ਵਿਚ ਵਿਦਿਆਰਥਣ ਬਲਵੰਤ ਕੌਰ ਨੂੰ ‘ਮਿਸ ਫੇਅਰਵੈੱਲ’ ਚੁਣਿਆ ਗਿਆ, ਜਦਕਿ ਹਰਮਨਪ੍ਰੀਤ ਕੌਰ ਫਸਟ ਰਨਰਅੱਪ ਤੇ ਸੁਖਮਨੀ ਸੈਕਿੰਡ ਰਨਰਅੱਪ ਰਹੀ। ਇਸ ਸਮਾਰੋਹ ਦੌਰਾਨ ਸਟੇਜ ਸੰਚਾਲਨ ਦ ਕਾਰਜ ਵਿਦਿਆਰਥਣਾਂ ਵੱਲੋਂ ਕੀਤਾ ਗਿਆ। ਇਸ ਸਮਾਰੋਹ ਦੇ ਕੋਆਰਡੀਨੇਟਰ ਦੀ ਭੂਮਿਕਾ ਵਿਚ ਮਿਸਜ਼ ਸਿਮਰਨਪ੍ਰੀਤ ਕੌਰ ਸਨ। ਇਸ ਸਮਾਰੋਹ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ, ਉਨ੍ਹਾਂ ਦੁਆਰਾ ਵੀ ਵਿਦਿਆਰਥੀਆਂ ਨੂੰ ਅਗਲੇਰੀਆਂ ਮੰਜ਼ਿਲਾਂ ਸਰ ਕਰਨ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।