ਆਗਿਆ ਵੰਤੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਆਗਿਆ ਵੰਤੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
Publish Date: Tue, 10 Feb 2026 04:47 PM (IST)
Updated Date: Tue, 10 Feb 2026 04:50 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੁਭਾਸ਼ ਸ਼ਰਮਾ ਡਵੀਜ਼ਨ ਕੈਸ਼ੀਅਰ ਨਾਰਦਰਨ ਰੇਲਵੇ ਮੈਨੇਜ ਯੂਨੀਅਨ ਤੇ ਪ੍ਰਧਾਨ ਆਲ ਇੰਪਲਾਈਜ ਕੋਆਰਡੀਨੇਸਨ ਕਮੇਟੀ ਫਿਰੋਜਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਆਗਿਆ ਵੰਤੀ ਪਤਨੀ ਸਵਰਗੀ ਕਾਮਰੇਡ ਫ਼ਕੀਰ ਚੰਦ ਸ਼ਰਮਾ ਪਿੰਡ ਬਾਜੀਦਪੁਰ 4 ਫਰਵਰੀ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਇਸ ਦੁੱਖ ਦੀ ਘੜੀ ਵਿਚ ਐੱਸਜੀ ਮਿਸ਼ਰਾ, ਜਨਰਲ ਸੈਕਟਰੀ ਆਲ ਇੰਡੀਆ ਨਾਰਦਰਨ ਰੇਲਵੇ ਮੈਨੇਜ ਯੂਨੀਅਨ, ਐੱਸਕੇ ਤਿਆਗੀ ਜ਼ੋਨਲ ਪ੍ਰਧਾਨ ਨੌਰਦਰਨ ਰੇਲਵੇ ਮੈਨਜ ਯੂਨੀਅਨ, ਮੰਗਤ ਰਾਮ ਪਾਸਲਾ ਜਨਰਲ ਸਕੱਤਰ ਰਿਵਿਊਸਨਰੀ, ਮਾਰਕਸਵਾਦੀ ਪਾਰਟੀ, ਸੇਬਰ ਸਿੰਘ ਪ੍ਰਧਾਨ, ਸ਼ਿਵ ਦੱਤ ਜਨਰਲ ਸੈਕਟਰੀ ਨਾਰਦਨ ਰੇਲਵੇ ਮੈਨਜ ਯੂਨੀਅਨ, ਕਾਮਰੇਡ ਪ੍ਰਵੀਨ ਕੁਮਾਰ ਸੈਂਟਰ ਵਾਈਸ ਪ੍ਰਧਾਨ ਐੱਨਆਰਐੱਮਯੂ, ਰਮੇਸ ਠਾਕੁਰ ਸਾਬਕਾ ਪ੍ਰਧਾਨ ਐੱਨਆਰਐੱਮਯੂ, ਸੁਰਿੰਦਰ ਸਿੰਘ ਪ੍ਰਧਾਨ ਜਨਤੱਕ ਜੱਥੇਬੰਦੀਆਂ ਦਾ ਸਾਂਝਾ ਮੋਰਚਾ, ਘਣਸ਼ਾਮ ਸਿੰਘ ਸੂਬਾ ਸੈਕਟਰੀ ਮਾਰਕਸਵਾਦੀ ਪਾਰਟੀ, ਜਗਿੰਦਰ ਸਿੰਘ ਜਿੰਦੂ ਸਾਬਕਾ ਐੱਮਐੱਲਏ, ਬਚਿੱਤਰ ਸਿੰਘ ਮੋਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ, ਭੁਪਿੰਦਰ ਕੌਰ ਸਰਪੰਚ ਪਿੰਡ ਬਾਜੀਦਪੁਰ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ ਪੰਜਾਬ ਸਟੇਟ ਪੈਨਸ਼ਨਰ ਕੰਡਫੈਡਰੇਸਨ, ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸੈਕਟਰੀ ਮਾਰਕਸਵਾਦੀ ਪਾਰਟੀ, ਰਵਿੰਦਰ ਲੂਥਰਾ ਸਾਬਕਾ ਪ੍ਰਧਾਨ ਪ. ਸ. ਸ .ਫ, ਰਜੀਵ ਹਾਂਡਾ ਪ੍ਰਧਾਨ ਜੀਟੀਯੂ, ਮਹਿੰਦਰ ਸਿੰਘ ਧਾਲੀਵਾਲ ਜਨਰਲ ਸੈਕਟਰੀ ਜੰਗਲਾਤ ਪੈਨਸ਼ਨਰ ਯੂਨੀਅਨ, ਪ੍ਰੀਤਮ ਸਿੰਘ ਧੂੜੀਆ ਸਾਬਕਾ ਪ੍ਰਧਾਨ ਪ. ਸ. ਸ. ਫ, ਜਗਜੀਤ ਸਿੰਘ ਬਰਾਚ ਸੈਕਟਰੀ ਐੱਨਆਰਐੱਮਯੂ, ਪਦਮ ਕੁਮਾਰ, ਗੁਰਮੀਤ ਸਿੰਘ, ਸਿਮਰਜੀਤ ਸਿੰਘ ਪੰਕਜ ਮਹਿਤਾ ਐੱਨਆਰਐੱਮਯੂ, ਆਰਸੀ ਮਹਿਤਾ ਰੇਲਵੇ ਪੈਨਸ਼ਨਰ ਯੂਨੀਅਨ, ਤਰਸੇਮ ਬੇਦੀ ਪ੍ਰਧਾਨ ਸਟੇਟ ਕਰਮਚਾਰੀ ਦਲ, ਗੁਰਦੇਵ ਸਿੰਘ ਸਿੱਧੂ ਪ੍ਰਧਾਨ ਪ. ਸ. ਸ .ਫ, ਬਲਬੀਰ ਸਿੰਘ ਗੋਖੀਵਾਲਾ ਜੰਗਲਾਤ ਵਿਭਾਗ, ਦਲਜੀਤ ਸਿੰਘ ਯਾਰੇਸਾਹ ਵਾਲਾ ਜ਼ਿਲ੍ਹਾ ਪ੍ਰੀਸ਼ਦ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਆਗਿਆ ਵੰਤੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਰਸਮ ਪਗੜੀ ਤੇ ਅੰਤਿਮ ਅਰਦਾਸ ਮਿਤੀ 17 ਫਰਵਰੀ ਦਿਨ ਮੰਗਲਵਾਰ ਬਾਅਦ ਦੁਪਹਿਰ ਇਕ ਤੋਂ ਦੋ ਵਜੇ ਤੱਕ ਆਨੰਦ ਬੈਂਕਟ ਹਾਲ ਮੋਗਾ ਰੋਡ ਫਿਰੋਜਪੁਰ ਛਾਉਣੀ ਵਿਖੇ ਹੋਵੇਗੀ।