ਡੀਸੀ ਮਾਡਲ ਸਕੂਲ ਵਿਚ ਹਰਬਲ ਗਾਰਡਨ ਦੀ ਸਥਾਪਨਾ
ਡੀਸੀ ਮਾਡਲ ਸਕੂਲ ਵਿਚ ਹਰਬਲ ਗਾਰਡਨ ਦੀ ਸਥਾਪਨਾ
Publish Date: Sun, 22 Feb 2026 03:50 PM (IST)
Updated Date: Sun, 22 Feb 2026 03:51 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਦਿਆਰਥੀਆਂ ਨੂੰ ਵਾਤਾਵਰਣ ਦਾ ਸੰਦੇਸ਼ ਦੇਣ ਅਤੇ ਹਰਬਲ ਗਾਰਡਨ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹਰਬਲ ਗਾਰਡਨ ਸਥਾਪਿਤ ਕੀਤਾ ਗਿਆ ਹੈ। ਇਸ ਵਿਚ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ ਤੁਲਸੀ, ਲੈਮਨ ਗ੍ਰਾਸ, ਮੋਰਿੰਗਾ, ਅਰਜੁਨ, ਨਿੰਬੂ, ਮਹਿੰਦੀ, ਹਲਦੀ, ਅਦਰਕ, ਆਂਵਲਾ, ਐਲੋਵੇਰਾ ਸਮੇਤ ਹੋਰ ਪੌਦੇ ਲਗਾਏ ਗਏ ਹਨ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਕਲਾਈਮੇਟ ਚੇਂਜ ਮੰਤਰਾਲੇ ਵੱਲੋਂ ‘ਮਿਸ਼ਨ ਲਾਈਫ’ ਦੀ ਥੀਮ ਤਹਿਤ ਹੈਲਦੀ ਲਾਈਫ ਸਟਾਈਲ ਦਾ ਸੰਦੇਸ਼ ਦੇਣ ਦੇ ਮਨੋਰਥ ਨਾਲ ਇਸ ਤਰ੍ਹਾਂ ਦੇ ਗਾਰਡਨ ਸਕੂਲਾਂ ਵਿਚ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਪਲੇਅ ਗਰਾਊਂਡ ਵਿੱਚ ਵਿਦਿਆਰਥੀਆਂ ਨੇ ਹਰਬਲ ਗਾਰਡਨ ਬਣਾ ਕੇ ਉਸ ਵਿਚ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਦਾ ਪ੍ਰਣ ਵੀ ਲਿਆ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪੌਦਿਆਂ ਦੀ ਸਾਡੇ ਜੀਵਨ ਵਿਚ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਸੀਨੀਅਰ ਜੀਐੱਮ ਰਿਟਾਇਰਡ ਕਰਨਲ ਪਿਊਸ਼ ਬੇਰੀ, ਹੈੱਡ ਮਿਸਟਰੈਸ ਰਿਤਿਕਾ ਸੋਨੀ, ਡੀਜੀਐੱਮ ਐਡਮਿਨ ਅਨੂ ਸ਼ਰਮਾ, ਏਜੀਐੱਮ ਇਵੈਂਟ ਹੀਨਾ ਅਰੋੜਾ, ਈਕੋ ਕਲੱਬ ਇੰਚਾਰਜ਼ ਸ਼ੈਲੀ ਦੁਆ ਸਮੇਤ ਹੋਰ ਹਾਜ਼ਰ ਸਨ।