14 ਰੇਲ ਕਰਮਚਾਰੀ ‘ਸੁਰੱਖਿਆ ਪੁਰਸਕਾਰ’ ਨਾਲ ਸਨਮਾਨੇ
ਡਿਊਟੀ ਦੌਰਾਨ ਸਮਰਪਣ ਅਤੇ ਮੁਸਤੈਦੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ ‘ਸੁਰੱਖਿਆ ਪੁਰਸਕਾਰ’ ਨਾਲ ਕੀਤਾ ਗਿਆ ਸਨਮਾਨਿਤ
Publish Date: Tue, 06 Jan 2026 04:57 PM (IST)
Updated Date: Tue, 06 Jan 2026 04:59 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵਿਚ ਨਵੰਬਰ 2025, ਦਸੰਬਰ 2025 ਤੇ ਜਨਵਰੀ 2026 ਦੇ ਮਹੀਨਿਆਂ ਦੌਰਾਨ ਰੇਲਵੇ ਦੇ ਸੁਰੱਖਿਅਤ ਸੰਚਾਲਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ 14 ਰੇਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਲਾਹਿਆ ਗਿਆ। ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਸੂਝ-ਬੂਝ ਅਤੇ ਮੁਸਤੈਦੀ ਨਾਲ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਸੁਰੱਖਿਆ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਰੇਲ ਗੱਡੀਆਂ ਦੇ ਸੁਰੱਖਿਅਤ ਸੰਚਾਲਨ, ਪਟੜੀਆਂ ਦੀ ਸਾਂਭ-ਸੰਭਾਲ ਅਤੇ ਯਾਤਰੀਆਂ ਦੀ ਸੁਰੱਖਿਆ ਵਿਚ ਮਿਸਾਲੀ ਯੋਗਦਾਨ ਪਾਉਣ ਲਈ ਕਰਮਚਾਰੀਆਂ ’ਚ ਗੁਰਮੀਤ ਸਿੰਘ ਜੂਨੀਅਰ ਇੰਜੀਨੀਅਰ, ਵਿਕਾਸ਼ ਕੁਮਾਰ ਟਕਨੀਸ਼ੀਅਨ-9, ਸੂਰਿਆ ਕੁਮਾਰ ਕੇਸਰੀ ਸੀਨੀਅਰ ਸੈਕਸ਼ਨ ਇੰਜੀਨੀਅਰ,ਸਚਿਨ ਕੁਮਾਰ ਕਾਂਟੇਵਾਲਾ, ਅਵਧੇਸ਼ ਕੁਮਾਰ ਯਾਦਵ ਟਕਨੀਸ਼ੀਅਨ-9, ਭਵਾਨੀ ਸਿੰਘ ਸਟੇਸ਼ਨ ਮਾਸਟਰ, ਯਸ਼ੋਦਾਨੰਦ ਕੁਸ਼ਵਾਹਾ ਟਰੇਨ ਮੈਨੇਜਰ, ਸੰਦੀਪ ਕੁਮਾਰ ਗੇਟਮੈਨ, ਰਾਕੇਸ਼ ਸੈਣੀ ਟਕਨੀਸ਼ੀਅਨ-9, ਗੁਰਮੀਤ ਸਿੰਘ ਕਾਂਟੇਵਾਲਾ, ਅਮਰ ਰਾਵਤ ਕਾਂਟੇਵਾਲਾ, ਬੂਟਾ ਸਿੰਘ ਕਾਂਟੇਵਾਲਾ, ਰਵੀ ਗੇਟਮੈਨ, ਲਖਬੀਰ ਸਿੰਘ ਟਰੈਕ ਮੇਨਟੇਨਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਇਨ੍ਹਾਂ ਕਰਮਚਾਰੀਆਂ ਦੇ ਚੰਗੇ ਕੰਮ ਦੀ ਸ਼ਲਾਘਾ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਤੋਂ ਪ੍ਰੇਰਿਤ ਹੋ ਕੇ ਮੰਡਲ ਦੇ ਹੋਰ ਕਰਮਚਾਰੀ ਵੀ ਆਪਣੀ ਡਿਊਟੀ ਪੂਰੀ ਚੌਕਸੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਵੀ ਫਿਰੋਜ਼ਪੁਰ ਮੰਡਲ ਵਿੱਚ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਇਸੇ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ। ਇਸ ਸਨਮਾਨ ਸਮਾਰੋਹ ਦੌਰਾਨ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਸੀਨੀਅਰ ਮੰਡਲ ਇੰਜੀਨੀਅਰ/ਤਾਲਮੇਲ ਸੁਮਿਤ ਖੁੱਲਰ, ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ, ਮੰਡਲ ਇੰਜੀਨੀਅਰ/ਹੈੱਡ ਕੁਆਰਟਰ ਆਕਾਸ਼ਦੀਪ ਸਿੰਘ ਅਤੇ ਹੋਰ ਉੱਚ ਅਧਿਕਾਰੀ ਵੀ ਮੌਜ਼ੂਦ ਸਨ।