ਸਿੱਧ ਸਮਾਧੀ ਧਾਮ ਵਿਖੇ ਤਿੰਨ ਦਿਨਾ ਭਗਤੀ-ਵੇਦਾਂਤ ਸਮਾਗਮ ਸਮਾਪਤ
ਸਿੱਧ ਸਮਾਧੀ ਧਾਮ ਵਿਖੇ ਤਿੰਨ ਦਿਨਾਂ ਵਿਸ਼ਾਲ ਭਗਤੀ-ਵੇਦਾਂਤ ਸੰਮੇਲਨ ਦਾ ਭਾਵਪੂਰਨ ਸਮਾਪਨ
Publish Date: Sun, 22 Feb 2026 06:41 PM (IST)
Updated Date: Sun, 22 Feb 2026 06:42 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਬ੍ਰਹਮਲੀਨ ਸ੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਸ਼ੰਕਰਾਪੁਰੀ ਮਹਾਰਾਜ ਦੇ 91ਵੇਂ ਨਿਰਵਾਣ ਦਿਵਸ ਮੌਕੇ ਸਿੱਧ ਸਮਾਧੀ ਸੁਆਮੀ ਸ਼ੰਕਰਪੁਰੀ ਜ਼ੀਰਾ ਵਿਖੇ ਮਹਾਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਦੀ ਪ੍ਰਧਾਨਗੀ ਹੇਠ ਤਿੰਨ ਦਿਨਾ ਭਗਤੀ ਵੇਦਾਂਤ ਤੇ ਸੰਤ ਸੰਮੇਲਨ ਸਮਾਪਤ ਹੋ ਗਿਆ। ਇਸ ਮੌਕੇ ਅਚਾਰਿਆ ਮਹਾਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਅਕਸ਼ਰਾਨੰਦ ਗਿਰੀ, ਅਚਾਰਿਆ ਮਹਾਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਸ਼ਿਵ ਚੇਤਨ ਸਰਸਵਤੀ, ਅਚਾਰਿਆ ਮਹਾ ਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਮਨਕਾਮੇਸ਼ਵਰਾ ਆਨੰਦ, ਸੁਆਮੀ ਸੁਨੀਤਾ ਭਾਰਤੀ ਨੇ ਸਵਾਮੀ ਸ਼ੰਕਰਾਪੁਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵਾਮੀ ਸ਼ੰਕਰਾਪੁਰੀ ਮਹਾਰਾਜ ਤਿਆਗ, ਤਪੱਸਿਆ ਅਤੇ ਨਿਸ਼ਕਾਮ ਸੇਵਾ ਦੀ ਜੀਵੰਤ ਮੂਰਤੀ ਸਨ। ਉਨ੍ਹਾਂ ਦਾ ਸਾਰਾ ਜੀਵਨ ਪ੍ਰਮਾਤਮਾ ਦੀ ਭਗਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਰਿਹਾ। ਉਹ ਅਕਸਰ ਫਰਮਾਉਂਦੇ ਸਨ ਕਿ ਜੋ ਮਨੁੱਖ ਆਪਣੇ ਸਵਾਰਥਾਂ ਨੂੰ ਤਿਆਗ ਕੇ ਪਰਮਾਰਥ ਦੀ ਰਾਹ ਲੈਂਦਾ ਹੈ, ਉਹੀ ਸੱਚੇ ਅਰਥਾਂ ਵਿੱਚ ਜੀਵਨ ਦਾ ਮੂਲ ਭੇਦ ਸਮਝਦਾ ਹੈ। ਉਨ੍ਹਾਂ ਦੀ ਬਾਣੀ ਸਦਾ ਪ੍ਰੇਰਿਤ ਕਰਦੀ ਹੈ ਕਿ ਸੰਤ ਕਦੇ ਮਰਦੇ ਨਹੀਂ ਉਹ ਕੇਵਲ ਆਪਣਾ ਦੇਹੀ ਸਰੂਪ ਤਿਆਗਦੇ ਹਨ। ਸੰਤਾਂ ਦੀ ਪਵਿੱਤਰ ਆਤਮਾ ਸਦਾ ਲੋਕਾਂ ਦੇ ਹਿਰਦਿਆਂ ਵਿੱਚ ਜੋਤ ਵਾਂਗ ਪ੍ਰਕਾਸ਼ਮਾਨ ਰਹਿੰਦੀ ਹੈ ਅਤੇ ਧਰਮ, ਸੱਚ ਅਤੇ ਸੇਵਾ ਦੇ ਮਾਰਗ ਉੱਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਸਵਾਮੀ ਸਿਖਾਉਂਦੇ ਸਨ ਕਿ ਤਪੱਸਿਆ ਸਿਰਫ ਜੰਗਲਾਂ ਵਿਚ ਬੈਠਣ ਦਾ ਨਾਮ ਨਹੀਂ, ਸਗੋਂ ਮਨ ਦੇ ਵਿਕਾਰਾਂ ਨੂੰ ਜਿੱਤਣਾ ਹੀ ਸੱਚੀ ਤਪੱਸਿਆ ਹੈ। ਜਿੱਥੇ ਨਿਸ਼ਕਾਮ ਸੇਵਾ ਹੈ, ਓਥੇ ਹੀ ਪਰਮਾਤਮਾ ਦਾ ਨਿਵਾਸ ਹੈ। ਉਨ੍ਹਾਂ ਦਾ ਜੀਵਨ ਅੱਜ ਵੀ ਸਮਾਜ ਲਈ ਚਾਨਣ ਦਾ ਮੀਨਾਰ ਹੈ। ਉਹਨਾਂ ਕਿਹਾ ਕਿ ਮਹਾਮੰਡਰੇਸ਼ਵਰ ਸਵਾਮੀ ਕਮਲਪੁਰੀ ਆਪਣੀ ਗੁਰੂ ਪਰੰਪਰਾਵਾਂ ਨੂੰ ਅੱਗੇ ਵਧਾ ਰਹੇ ਹਨ। ਇਸ ਇਸ ਦੌਰਾਨ ਸੰਗੀਤ ਅਚਾਰਿਆ ਰਾਧਿਕਾ ਮੋਗੇ ਵਾਲੇ ਵੱਲੋਂ ਸੁੰਦਰ ਭਜਨ ਗਾਏ ਗਏ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਚੇਅਰਮੈਨ ਹਰੀਸ਼ ਜੈਨ ਗੋਗਾ, ਸੁਰਿੰਦਰ ਸਿੰਘ ਜੌੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪਰਿਸ਼ਦ, ਵਿਜੇ ਕਾਲੜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ, ਗੁਰਪ੍ਰੀਤ ਸਿੰਘ ਜੱਜ, ਜਗਦੇਵ ਸ਼ਰਮਾ, ਰੋਮੀ ਚੋਪੜਾ, ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜੀਰਾ, ਕੁੱਲਭੂਸ਼ਣ ਜੈਨ, ਵੇਦ ਪ੍ਰਕਾਸ਼ ਕੱਕੜ, ਐਡਵੋਕੇਟ ਵਿਜੇ ਬਾਂਸਲ, ਸੰਦੀਪ ਗੋਇਲ ਐਸਡੀਐਮ ਦਫਤਰ ਜੀਰਾ, ਰਾਜ ਕੱਕੜ, ਬ੍ਰਿਜ ਭੂਸ਼ਣ ਸ਼ਰਮਾ ਪ੍ਰਧਾਨ ਸੁਆਮੀ ਸ਼ੰਕਰਪੁਰੀ ਪਿੰਜਰਾਪੋਲ ਗਊਸ਼ਾਲਾ, ਕੁੱਲਭੂਸ਼ਨ ਸ਼ਰਮਾ ਪ੍ਰਧਾਨ ਸ੍ਰੀ ਵੈਸ਼ਨੋ ਭਜਨ ਮੰਡਲੀ, ਰਵੀ ਗਰੋਵਰ, ਰਜਿੰਦਰ ਕੁਮਾਰ ਪੀਏ, ਦੀਪਾ ਕੰਡਾ, ਵਿਜੇ ਅਨੰਦ ਤਰਨਤਾਰਨ, ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ, ਵਿਜੇ ਧਵਨ, ਰਿਟਾ: ਤਹਿਸੀਲਦਾਰ ਪੁਰਸ਼ੋਤਮ ਸ਼ਰਮਾ, ਸ਼ਿਵ ਸਾਗਰ ਸ਼ਰਮਾ, ਦਲਜੀਤ ਰਾਏ ਕਾਲੀਆ, ਸਤੀਸ਼ ਮੋਹਨ ਦੇਵਗਨ ਪ੍ਰਧਾਨ ਜਨ ਕਲਿਆਣ ਸੰਮਤੀ, ਜਨਕ ਰਾਜ ਗੌਤਮ, ਰਾਮੇਸ਼ ਆਰੀਆ, ਵਿਭਾ ਬਾਂਸਲ, ਵਨੀਤਾ ਝਾਂਜੀ, ਰਮਾ ਸ਼ਰਮਾ, ਸੁਮਨ ਗੌਤਮ ਆਦਿ ਤੋਂ ਇਲਾਵਾ ਭਾਰੀ ਸੰਖਿਆ ਵਿਚ ਸ਼ਰਧਾਲੂ ਹਾਜ਼ਰ ਸਨ।