ਬਿਜਲੀ ਮੁਲਾਜ਼ਮ 12 ਨੂੰ ਕਰਨਗੇ ਹੜਤਾਲ
ਬਿਜਲੀ ਮੁਲਾਜ਼ਮ 12 ਫਰਵਰੀ ਨੂੰ ਹੜਤਾਲ ਕਰਨਗੇ
Publish Date: Mon, 09 Feb 2026 03:14 PM (IST)
Updated Date: Mon, 09 Feb 2026 03:17 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਫਿਰੋਜ਼ਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਰਮਨਦੀਪ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਜਾਣਕਾਰੀ ਦਿੰਦੇ ਹੋਏ ਸਾਥੀ ਸ਼ਿੰਗਾਰ ਚੰਦ ਮਹਿਰੋਕ ਸਰਕਲ ਸਕੱਤਰ ਨੇ ਦੱਸਿਆ ਕਿ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਇੰਪਲਾਈਜ਼ ਅਤੇ ਇੰਜੀਨੀਅਰ ਦੇ ਸੱਦੇ ’ਤੇ 12 ਫਰਵਰੀ ਨੂੰ ਇਕ ਰੋਜ਼ਾ ਹੜਤਾਲ ਪੂਰੇ ਦੇਸ਼ ਵਿਚ ਕੀਤੀ ਜਾ ਰਹੀ ਹੈ। ਕਿਉਂਕਿ ਬਿਜਲੀ ਬਿੱਲ-2005, ਸੀਜ ਬਿੱਲ-2025 ਤੇ ਟਰੇਡ ਯੂਨੀਅਨ ਕਾਨੂੰਨ ਤੋੜ ਕੇ 4 ਕਰੋਡ ਬਣਾ ਦਿੱਤੇ ਗਏ ਹਨ। ਨਿੱਜੀਕਰਨ ਦੀਆਂ ਕੀਤੀਆਂ ਨੂੰ ਮੋਦੀ ਸਰਕਾਰ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕਰ ਰਹੀ ਹੈ। ਨਰੇਗਾ ਦਾ ਨਾਂ ਬਦਲ ਕੇ ਇਨ੍ਹਾਂ ਭੋਗ ਪਾ ਕੇ 25 ਲੱਖ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਪਾਵਰਕਾਮ ਦੀਆਂ ਕੀਮਤੀ ਜ਼ਮੀਨਾਂ ਨੂੰ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਰੋਪੜ ਵਿਖੇ ਮੇਗਾ 2 ਨੰਬਰ ਪ੍ਰੋਜੈਕਟ ਲਾਉਣ ਲਈ ਬੇਲੋੜੇ ਅੜਿੱਕਾ ਡਾਹ ਕੇ ਪ੍ਰਾਇਵੇਟ ਲਾਉਣ ਲਈ ਪੰਜਾਬ ਸਰਕਾਰ ਤਰਲੋ ਮੱਛੀ ਹੋ ਰਹੀ ਹੈ। ਬਿਜਲੀ ਮੁਲਾਜ਼ਮਾਂ ਦਾ ਸਕੇਲਾਂ ਦਾ ਏਰੀਅਰ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਏਰੀਅਰ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਕਾਮੇ ਪੱਕੇ ਕਰਨ, ਮ੍ਰਿਤਕਾਂ ਦੇ ਅਸ਼ਿਰਤਾਂ ਨੂੰ ਨੌਕਰੀ ਦੇਣ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਮੀਟਿੰਗ ਵਿਚ ਨਿਗਰਾਨ ਇੰਜੀਨੀਅਰ ਫਿਰੋਜ਼ਪੁਰ ਜਥੇਬੰਦੀ ਨੂੰ ਮੀਟਿੰਗ ਨਾ ਦੇਣ ਦਾ ਸੰਘਰਸ਼ ਲੜਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਨੋਟਿਸ ਤੋਂ ਬਾਅਦ ਡਵੀਜ਼ਨ ਪੱਧਰ ’ਤੇ ਧਰਨੇ ਦਿੱਤੇ ਜਾਣਗੇ ਅਤੇ ਮਾਨਤਾ ਨਾ ਦੇਣ ਬਾਰੇ ਇਸ ਦੀ ਨਿਖੇਦੀ ਕੀਤੀ ਗਈ ਅਤੇ ਐੱਸਐੱਫ ਫਿਰੋਜ਼ਪੁਰ ਦੇ ਖਿਲਾਫ ਮਿਤੀ 12 ਤੋਂ 23 ਫਰਵਰੀ ਤੱਕ ਡਵੀਜ਼ਨ, ਸਬ ਡਵੀਜ਼ਨ ਪੱਧਰ ਤੇ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮਿਤੀ 24 ਫਰਵਰੀ ਨੂੰ ਜੇਈ ਫਿਰੋਜ਼ਪੁਰ ਦੇ ਖਿਲਾਫ ਲਾ-ਮਿਸਾਲ ਧਰਨਾ ਲਾਇਆ ਜਾਵੇਗਾ।