ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਚੋਣ ਕੁਲਬੀਰ ਸਿੰਘ ਸੂਬਾ ਚੇਅਰਮੈਨ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਕਾਰਵਾਈ ਗਈ। ਇਸ ਇਜਲਾਸ ਵਿਚ ਵਿਸ਼ੇਸ਼ ਤੌਰ ’ਤੇ ਜਰਨੈਲ ਸਿੰਘ ਧੋਲਾ ਤੇ ਮਨਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ। ਇਸ ਵਿਚ ਸਿਹਤ ਵਿਭਾਗ ਵਿਚ ਕੰਮ ਕਰਦੀਆਂ ਸਮੂਹ ਕੈਟਾਗਿਰੀਆ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਵਿੱਚੋਂ ਸ਼ਮੂਲੀਅਤ ਕੀਤੀ ਇਸਤਰੀ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਇਜਲਾਸ ਦੇ ਉਦਘਾਟਨੀ ਭਾਸ਼ਣ ਵਿਚ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਜੱਥੇਬੰਦੀ ਦੇ ਸ਼ਾਨਾਮਈ ਇਤਿਹਾਸ ਤੇ ਪ੍ਰਾਪਤੀਆ ਤੇ ਚਾਨਣਾ ਪਾਇਆ ਤੇ ਮੌਜ਼ੂਦਾ ਸਰਕਾਰਾਂ ਵੱਲੋਂ ਪੈਰਾਂ ਮੈਡੀਕਲ ਕਾਮਿਆਂ ਦੇ ਕੀਤੇ ਜਾ ਰਹੇ ਹੱਕਾਂ ਤੇ ਵਾਰ ਦੇ ਕਾਰਨ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਰਕਾਰ ਦੀਆਂ ਨੀਤੀਆਂ ਨੂੰ ਮੋਹ ਤੋੜਵਾਂ ਜਵਾਬ ਦੇਣ ਲਈ ਜੱਥੇਬੰਦਕ ਹੋ ਕੇ ਇਨ੍ਹਾਂ ਨੀਤੀਆਂ ਨੂੰ ਮੋੜਾ ਦੇਣਾਂ ਸਮੇਂ ਦੀ ਲੋੜ ਹੈ। ਸਟੇਜ ਦੀ ਕਾਰਵਾਈ ਜ਼ਿਲ੍ਹਾ ਕਨਵੀਨਰ ਰਮਨ ਅੱਤਰੀ ਵੱਲੋਂ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਸਿਹਤ ਵਿਭਾਗ ਵਿਚ ਵੱਖ ਵੱਖ ਸਕੀਮਾਂ, ਕੰਨਟਰੈਕਟ, ਆਊਟਸੋਰਸਿੰਗ, ਡੇਲੀਵੇਜਿਜ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਨਾ, ਪੁਰਾਣੀਂ ਪੈਨਸ਼ਨ ਸਕੀਮ ਬਹਾਲ ਕਰਨਾ, ਸਿਹਤ ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਨਾ, 6ਵੇਂ ਪੇ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨਾ ਅਤੇ 16 ਪ੍ਰਤੀਸ਼ਤ ਡੀਏ ਲਾਗੂ ਕਰਨਾ ਤੇ ਬਕਾਇਆ ਜ਼ਾਰੀ ਕਰਨਾ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਨਾ ਕਰਨ ਦੀ ਸੁਰਤ ਵਿੱਚ ਜੱਥੇਬੰਦੀ ਵੱਲੋਂ ਭਵਿੱਖ ਵਿਚ ਵੱਡੇ ਸੰਘਰਸ਼ ਉਲੀਕੇ ਜਾਣਗੇ। ਇਸ ਇਜਲਾਸ ਵਿਚ ਵੱਖ ਬੁਲਾਰਿਆਂ ਵੱਲੋਂ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਜੱਥੇਬੰਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਦਾ ਅਹਿਦ ਕੀਤਾ। ਸੂਬਾ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਵੱਲੋਂ ਨਵੀਂ ਚੁਣੀ ਟੀਮ ਦਾ ਪੈਨਲ ਪੇਸ਼ ਕੀਤਾ ਅਤੇ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਫ਼ੈਸਲੇ ਵਿਰੁੱਧ ਲਾਮਬੰਦ ਹੋ ਕੇ ਸਾਂਝੇ ਸੰਘਰਸ਼ ਲੜਣ ਦੀ ਅਪੀਲ ਕੀਤੀ। ਨਵੀਂ ਚੁਣੀ ਟੀਮ ਵਿਚ ਰਮਨ ਅੱਤਰੀ ਕਨਵੀਨਰ, ਰਾਜ ਕੁਮਾਰ ਕੁੱਕੜ ਚੇਅਰਮੈਨ, ਰਾਕੇਸ਼ ਗਿੱਲ, ਸ਼ੇਖਰ ਮੁੱਖ ਸਲਾਹਕਾਰ, ਮਾਲਾ ਰਾਣੀ, ਹਰਮਿੰਦਰ ਕੌਰ, ਅਰੁਣ ਕੁਮਾਰ, ਅਮਰਜੀਤ ਸਿੰਘ, ਸੰਦੀਪ ਸਿੰਘ ਨੱਡਾ ਕੋ-ਕਨਵੀਨਰ, ਗੁਰਪ੍ਰੀਤ ਸਿੰਘ ਪੁਰੀ, ਮਨੋਜ ਗਰੋਵਰ ਚੀਫ਼ ਆਰਗੇਨਾਈਜਰ, ਰਾਕੇਸ਼ ਕੰਬੋਜ਼, ਪੁਨੀਤ ਮਹਿਤਾ ਵਿੱਤ ਸਕੱਤਰ, ਅੰਕੁਸ਼ ਭੰਡਾਰੀ ਤੇ ਨੇਹਾ ਭੰਡਾਰੀ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਸੰਧੂ, ਪਿੰਕੀ ਗਿੱਲ, ਭੁਪਿੰਦਰ ਕੌਰ, ਗੁਰਪ੍ਰੀਤ ਗਿੱਲ ਆਰਗੇਨਾਈਜਰ, ਅਜੇ ਕੱਕੜ, ਅਮਨ ਸਿੰਘ ਸ਼ਰਮਾ, ਅਰਸ਼ ਦੀਪ ਸਿੰਘ,ਦੀਪਕ ਰਾਵਤ, ਸਹਾਇਕ ਪ੍ਰੈਸ ਸਕੱਤਰ, ਸੁਤੰਤਰ ਸਿੰਘ, ਸ਼ਿਵਾਨੀ ਸ਼ੁਕਲਾ, ਮੰਜੁਲਾ ਰਾਣੀ, ਡਾਕਟਰ ਹਰਪ੍ਰੀਤ ਸਿੰਘ ਦਫ਼ਤਰ ਸਕੱਤਰ, ਨਰਿੰਦਰ ਸਿੰਘ, ਸਤਯੁੱਗ ਸਿੰਘ, ਦੀਪਕ ਪਸਰੀਚਾ, ਦਲੀਪ ਸਿੰਘ ਆਡੀਟਰ, ਡਾਕਟਰ ਮੁੱਖਮੈਨ, ਅਮਨਪ੍ਰੀਤ ਕੌਰ, ਵਿਸ਼ਾਲ ਗੁਪਤਾ ਜੱਥੇਬੰਦਕ ਸਕੱਤਰ, ਨਰੇਸ਼ ਗਰਗ, ਗੀਤਾ ਹਾਂਸ, ਅਮਰਿੰਦਰ ਸਿੰਘ ਪਾਰਪੇਗੰਡਾ ਸਕੱਤਰ, ਗੁਰਸੰਤ ਸਿੰਘ, ਹਰਪ੍ਰੀਤ ਸਿੰਘ ਭਾਟੀਆ, ਸਰਬਜੀਤ ਸਿੰਘ ਸਹਾਇਕ ਸਕੱਤਰ, ਹਰਮਨਦੀਪ ਸਿੰਘ, ਵੀਰਪਾਲ ਕੌਰ, ਰਾਧੇ ਸ਼ਾਮ, ਮਨਿੰਦਰ ਸਿੰਘ ਸਹਾਇਕ ਦਫ਼ਤਰ ਸਕੱਤਰ, ਮਨਜੀਤ ਕੌਰ, ਸੰਦੀਪ ਸਿੰਘ, ਜੱਜਬੀਰ ਸਿੰਘ, ਮਧੂ ਬਾਲਾ, ਜਗਪ੍ਰੀਤ ਸਿੰਘ, ਸੁਖਜਿੰਦਰ ਕੌਰ, ਮਹਿੰਦਰ ਪਾਲ ਮਮਦੋਟ, ਰਾਜ ਕੁਮਾਰ ਗੁਰੂਹਰਸਹਾਏ, ਰਜਤ ਲੁਹੇਰਾ, ਹਰਜਿੰਦਰ ਸਿੰਘ ਗੁਰੂਹਰਸਹਾਏ, ਅਮਨ ਸ਼ਰਮਾ, ਮੰਗਲ ਸਿੰਘ ਮੈਂਬਰ ਦੇ ਤੌਰ ’ਤੇ ਚੁਣੇ ਗਏ। ਨਵੀਂ ਚੁਣੀ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ।