ਸਕੂਲ ਆਫ ਹੈਪੀਨੈੱਸ ਜੰਗ ਫਿਰੋਜ਼ਪੁਰ ਨੇ ਵਿੱਦਿਅਕ ਟੂਰ ਕਰਵਾਇਆ
ਸਕੂਲ ਆਫ ਹੈਪੀਨੈੱਸ ਜੰਗ ਫਿਰੋਜ਼ਪੁਰ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਆਯੋਜਿਤ
Publish Date: Tue, 03 Mar 2026 04:06 PM (IST)
Updated Date: Tue, 03 Mar 2026 04:08 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪਿੰਡ ਜੰਗ ਦੇ ਸਕੂਲ ਆਫ ਹੈਪੀਨੈੱਸ ਜੰਗ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਦੇ ਤਹਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਲੈ ਕੇ ਜਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵਿਗਿਆਨਕ ਮਾਡਲਾਂ ਅਤੇ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਗਿਆਨ ਵਿਚ ਵਾਧਾ ਕੀਤਾ। ਟੂਰ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇੱਥੇ ਬੱਚਿਆਂ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਟੂਰ ਦੀ ਅਗਵਾਈ ਮੁੱਖ ਅਧਿਆਪਕ ਕੁਲਦੀਪ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਅਧਿਆਪਕ ਲਖਵਿੰਦਰ ਸਿੰਘ, ਲਖਵੀਰ ਸਿੰਘ, ਕਸ਼ਿਸ਼ ਡੋਡਾ, ਅਮਨਦੀਪ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ। ਆਂਗਨਵਾੜੀ ਵਰਕਰ ਵੀਰਪਾਲ ਕੌਰ ਅਤੇ ਚਰਨਜੀਤ ਕੌਰ ਵੀ ਟੂਰ ਵਿਚ ਸ਼ਾਮਲ ਹੋਈਆਂ। ਇਸ ਵਿਦਿਅਕ ਟੂਰ ਲਈ ਐੱਨਆਰਆਈ ਬੀਬੀ ਜੰਗੀਰ ਕੌਰ ਜੰਗ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਤੇ ਸਕੂਲ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਉਹ ਸਮੇਂ ਸਮੇਂ ਤੇ ਹਮੇਸ਼ਾ ਸਹਿਯੋਗ ਲਈ ਵਚਨਬੱਧ ਹਨ। ਪਿੰਡ ਦੀ ਪੰਚਾਇਤ ਵੱਲੋਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਰਪੰਚ ਰਾਜ ਸਿੰਘ ਅਤੇ ਨਿਰਮਲ ਸਿੰਘ, ਕਮੇਟੀ ਚੇਅਰਮੈਨ ਹਰਜਿੰਦਰ ਸਿੰਘ, ਆਗੂ ਸਿਮਰਜੀਤ ਸਿੰਘ ਸੰਧੂ, ਬੂਟਾ ਸਿੰਘ ਝੋਕ ਟਹਿਲ ਸਿੰਘ, ਲਛਮਣ ਸਿੰਘ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।