ਭੂਸ਼ਨ ਕਿਡਜ਼ੀ ਪ੍ਰੀ ਸਕੂਲ ’ਚ ਧਰਤੀ ਦਿਵਸ ਮਨਾਇਆ
ਭੂਸ਼ਨ ਕਿਡਜ਼ੀ ਪ੍ਰੀ ਸਕੂਲ ਵਿਚ ਧਰਤੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ
Publish Date: Fri, 24 Apr 2026 04:14 PM (IST)
Updated Date: Fri, 24 Apr 2026 04:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭੂਸ਼ਨ ਕਿਡਜ਼ੀ ਪ੍ਰੀ ਸਕੂਲ (ਮਾਊਂਟ ਲਿਟਰਾ ਜੀ ਸਕੂਲ) ’ਚ ਧਰਤੀ ਦਿਵਸ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਵਿਨੀਤਾ ਬਾਂਸਲ ਨੇ ਕਿਹਾ ਕਿ ਮਨੁੱਖੀ ਲਾਪਰਵਾਹੀ ਕਾਰਨ ਧਰਤੀ ਨੂੰ ਹੋ ਰਹੇ ਨੁਕਸਾਨ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਹਰ ਇਕ ਛੋਟੀ ਕੋਸ਼ਿਸ਼ ਵੀ ਧਰਤੀ ਨੂੰ ਬਚਾਉਣ ਵੱਲ ਵੱਡਾ ਕਦਮ ਸਾਬਤ ਹੋ ਸਕਦੀ ਹੈ। ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਹੁੰ ਚੁੱਕੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਗੇ ਅਤੇ ਕੂੜਾ-ਕਰਕਟ ਇਧਰ-ਉਧਰ ਨਹੀਂ ਸੁੱਟਣਗੇ।ਸਮਾਗਮ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਬੱਚਿਆਂ ਵੱਲੋਂ ਆਰਟ ਐਂਡ ਕਰਾਫਟ, ਕਵਿਤਾ ਪਾਠ, ਭਾਸ਼ਣ, ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਵਿੱਚ ਬੜੇ ਜੋਸ਼ ਨਾਲ ਹਿੱਸਾ ਲਿਆ ਗਿਆ। ਅੰਤ ਵਿਚ ਪ੍ਰਿੰਸੀਪਲ ਵਨੀਤਾ ਬਾਂਸਲ ਨੇ ਬੱਚਿਆਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਿਕਾ ਅਮ੍ਰਿਤਾ, ਜਸਪ੍ਰੀਤ, ਕਿਰਨਦੀਪ,ਸਾਬੀਆ, ਰਿੰਪੀ,ਅਨਮੋਲ,ਹਰਮਨ, ਰਾਜਪ੍ਰੀਤ ਅਤੇ ਸੁਮਨ ਆਦਿ ਵੀ ਹਾਜ਼ਰ ਰਹੇ।