ਸੇਂਟ ਮੈਰਿਜ ਕਾਨਵੈਂਟ ਸਕੂਲ ’ਚ ਧਰਤੀ ਦਿਵਸ ਮਨਾਇਆ
ਸੈਂਟ ਮੈਰਿਜ ਕਾਨਵੈਂਟ ਸਕੂਲ ਗੁਲਾਮੀ ਵਾਲਾ ਵਿਚ ਧਰਤੀ ਦਿਵਸ ਮਨਾਇਆ ਗਿਆ
Publish Date: Fri, 24 Apr 2026 04:33 PM (IST)
Updated Date: Fri, 24 Apr 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾ : ਅਜੋਕੇ ਸਮੇਂ ਵਿਚ ਜਿਸ ਤਰ੍ਹਾਂ ਧਰਤੀ ਉੱਪਰ ਵੱਖ-ਵੱਖ ਤਰ੍ਹਾਂ ਦਾ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸ ਨਾਲ ਮਿੱਟੀ ਹਵਾ ਪਾਣੀ ਸਭ ਪ੍ਰਦੂਸ਼ਿਤ ਹੋ ਰਿਹਾ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸੈਂਟ ਮੈਰਿਜ ਕਾਨਵੈਂਟ ਸਕੂਲ ਗੁਲਾਮੀ ਵਾਲਾ ਵਿਚ ਧਰਤੀ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਦੱਸਿਆ ਗਿਆ। ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਇਕ ਨਾਟਕ ਪੇਸ਼ ਕੀਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਅਸੀਂ ਧਰਤੀ ਹਵਾ ਪਾਣੀ ਵਾਤਾਵਰਨ ਆਪਣੇ ਆਲੇ ਦੁਆਲੇ ਨੂੰ ਕਿਸ ਤਰ੍ਹਾਂ ਸ਼ੁੱਧ ਰੱਖ ਸਕਦੇ ਹਾਂ ਤਾਂ ਜੋ ਧਰਤੀ ਅਤੇ ਵਾਤਾਵਰਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਰਹਿਣ ਯੋਗ ਬਣ ਸਕੇ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਿਸਟਰ ਰਮਨੀ ਵੱਲੋਂ ਬੱਚਿਆਂ ਨੂੰ ਪਲਾਸਟਿਕ ਨਾ ਵਰਤਣ, ਪੌਦੇ ਲਗਾਉਣ ਅਤੇ ਆਪਣਾ ਖਾਣ ਪੀਣ ਸਹੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਸਕੂਲ ਵਿਚ ਕਈ ਤਰ੍ਹਾਂ ਦੇ ਪੌਦੇ ਵੀ ਲਗਾਏ ਗਏ।ਇਸ ਮੌਕੇ ਸਿਸਟਮ ਮੁਸਕਾਨ ਸ਼ੇਰਗਿਲ, ਸਿਸਟਰ ਦੀਪਤੀ, ਰਿਤੂ, ਰੁਪਿੰਦਰ ਕੌਰ, ਵੀਰਪਾਲ ਕੌਰ, ਸ਼ਾਨਿਆ ਸ਼ਰਮਾ, ਅਮਰਦੀਪ ਕੌਰ, ਕੁਲਦੀਪ ਕੌਰ, ਨੀਰੂ, ਜਸਮੀਤ ਸਿੰਘ, ਲੰਕੇਸ਼, ਸੀਮਾ ਆਦਿ ਸਟਾਫ ਮੈਂਬਰ ਹਾਜ਼ਰ ਸਨ।