ਪ੍ਰਿੰ. ਐਂਜਲੀਨਾ ਫਿਲਿਪ ਦਾ ਡਾ. ਠੁਕਰਾਲ ਵੱਲੋਂ ਸਵਾਗਤ
ਪ੍ਰਿੰਸਪੀਲ ਐਂਜਲੀਨਾ ਫਿਲਿਪ ਦਾ ਮਖੂ ਪੁੱਜਣ ’ਤੇ ਡਾ. ਠੁਕਰਾਲ ਵੱਲੋ ਸਵਾਗਤ
Publish Date: Wed, 11 Feb 2026 03:34 PM (IST)
Updated Date: Wed, 11 Feb 2026 03:35 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਹੁਨਰ ਅਤੇ ਕਾਬਲੀਅਤ ਦੀ ਜਿਉਂਦੀ ਜਾਗਦੀ ਮਿਸਾਲ ਅਤੇ ਆਪਣੇ ਆਤਮਵਿਸ਼ਵਾਸ਼ ਬਲਬੂਤੇ ਉੱਤਰ ਪ੍ਰਦੇਸ਼ ਦੇ ਸਕੂਲ ਦੇ ਪ੍ਰਿੰਸੀਪਲ ਦੇ ਅਹੁਦੇ ਉੱਤੇ ਅੱਪੜ ਕੇ ਸਿੱਖਿਆ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਚੱਲਦਿਆਂ ਮਾਨਯੋਗ ਗਵਰਨਰ ਉੱਤਰ ਪ੍ਰਦੇਸ਼ ਅਨੰਦੀ ਬੇਨ ਪਟੇਲ ਹੱਥੋਂ ਸਨਮਾਨਿਤ ਹੋਣ ਵਾਲੀ ਮਖੂ ਦੀ ਜੰਮਪਲ ਅਤੇ ਅੱਜਕਲ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਹਲਕੇ ਗੌਰਖ ਪੁਰ ਦੇ ਇਕ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਅ ਰਹੀ ਐਂਜਲੀਨਾ ਫਿਲਿਪ ਦਾ ਮਖੂ ਠੁਕਰਾਲ ਹਸਪਤਾਲ ਪੁੱਜਣ ’ਤੇ ਮਖੂ ਦੇ ਸੀਨੀਅਰ ਡਾਕਟਰ ਤੇ ਸਾਹਿਤਕਾਰ ਡਾ. ਸਤੀਸ਼ ਠੁਕਰਾਲ ਸੋਨੀ ਤੇ ਲੇਡੀ ਡਾ. ਸੁਨੀਤਾ ਠੁਕਰਾਲ ਵੱਲੋਂ ਸਵਾਗਤ ਕੀਤਾ ਗਿਆ। ਡਾ. ਸਤੀਸ਼ ਠੁਕਰਾਲ ਨੇ ਦੱਸਿਆ ਕਿ ਮਾਨਯੋਗ ਗਵਰਨਰ ਹੱਥੋਂ ਸਨਮਾਨਿਤ ਹੋ ਕਿ ਐਂਜਲੀਨਾ ਨੇ ਆਪਣੇ ਮਾਤਾ ਪਿਤਾ ਦਾ ਹੀ ਨਾਮ ਨਹੀਂ ਚਮਕਾਇਆ ਬਲਕਿ ਮਖੂ ਇਲਾਕੇ ਦੇ ਨਾਮ ਨੂੰ ਚਾਰ ਚੰਨੵ ਲਾ ਦਿੱਤੇ। ਉਨ੍ਹਾਂ ਪ੍ਰਿੰਸੀਪਲ ਐਂਜਲੀਨਾ ਨੂੰ ਪੰਜਾਬ ਦੀ ਮਸ਼ਹੂਰ ਫੁਲਕਾਰੀ ਭੇਟ ਕਰਦਿਆਂ ਉਨ੍ਹਾਂ ਦਾ ਹਸਪਤਾਲ ਪੁੱਜਣ ਤੇ ਧੰਨਵਾਦ ਕੀਤਾ।