ਨਿਜ਼ਾਮ ਵਾਲਾ ਦੇ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ
ਨਿਜ਼ਾਮ ਵਾਲਾ ਦੇ ਦਰਜਨਾਂ ਪਰਿਵਾਰ ਕਾਂਗਰਸ ’ਚ ਸ਼ਾਮਲ
Publish Date: Fri, 13 Mar 2026 05:02 PM (IST)
Updated Date: Fri, 13 Mar 2026 05:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀਆਂ ਵਿਕਾਸ ਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਕਈ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ। ਸ਼ਹਿਰੀ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਬਲਬੀਰ ਸਿੰਘ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਪਿੰਡ ਨਿਜ਼ਾਮ ਵਾਲਾ ਦੇ ਕਈ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ ਹੈ। ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਦੇਵ ਸਿੰਘ, ਮਿਠਨ ਸਿੰਘ, ਜੱਗਾ ਸਿੰਘ, ਕਾਲਾ ਸਿੰਘ, ਸਾਧਕ ਸਿੰਘ, ਸੋਨੂ ਸਿੰਘ, ਮੰਗਾ ਸਿੰਘ, ਸਿੰਦਰ ਸਿੰਘ, ਮੁਖਤਿਆਰ ਸਿੰਘ, ਬੂਟਾ ਸਿੰਘ, ਹਰਜਿੰਦਰ ਸਿੰਘ, ਰਾਹੁਲ, ਜੱਸਾ ਸਿੰਘ, ਪ੍ਰੇਮ ਸਿੰਘ, ਸਲੇਮ ਸਿੰਘ, ਵਿਰਸਾ ਸਿੰਘ, ਚਰਗ ਸਿੰਘ, ਜੋਗਿੰਦਰ ਸਿੰਘ, ਚਿਰਾਗ ਅਤੇ ਹੋਰ ਕਈ ਮੈਂਬਰ ਸ਼ਾਮਲ ਹਨ। ਸਾਬਕਾ ਵਿਧਾਇਕ ਪਿੰਕੀ ਦੇ ਕਾਰਜਕਾਲ ਦੌਰਾਨ ਹੋਇਆ ਬੇਮਿਸਾਲ ਵਿਕਾਸ ਅਤੇ ਉਨ੍ਹਾਂ ਦਾ ਆਪਣੀ ਜਨਮ ਭੂਮੀ ਨੂੰ ਕਰਮ ਭੂਮੀ ਬਣਾ ਕੇ ਲੋਕਾਂ ਦੀ ਸੇਵਾ ਕਰਨਾ ਸਾਡੇ ਲਈ ਪ੍ਰੇਰਨਾ ਸਰੋਤ ਹੈ। ਕਾਂਗਰਸ ਪਾਰਟੀ ਹਮੇਸ਼ਾ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਜੀ ਆਇਆਂ ਨੂੰ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਜਿੰਦਰ ਸਿੰਘ, ਸਰਪੰਚ ਸੰਦੀਪ ਸਿੰਘ, ਸਰਵਣ ਸਿੰਘ ਨੰਬਰਦਾਰ, ਕੌਂਸਲਰ ਰਿਸ਼ੀ ਸ਼ਰਮਾ, ਐਡਵੋਕੇਟ ਰਜਨੀਸ਼ ਸੋਢੀ, ਰਵੀ ਤਾਇਲ, ਛਾਉਣੀ ਬਲਾਕ ਪ੍ਰਧਾਨ ਰਜਨੀਸ਼ ਗੋਇਲ, ਰੁਪਿੰਦਰ ਭੁੱਲਰ, ਸੁਪ੍ਰੀਤ ਸਿੰਘ, ਗੁਰਦਿਆਲ ਸਿੰਘ, ਯਾਦਵਿੰਦਰ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਠੇਕੇਦਾਰ ਅਤੇ ਹੋਰ ਕਾਂਗਰਸੀ ਵਰਕਰ ਮੌਜ਼ੂਦ ਸਨ।