ਆਮ ਆਦਮੀ ਪਾਰਟੀ ’ਚ ਦਰਜਨਾਂ ਪਰਿਵਾਰ ਹੋਏ ਸ਼ਾਮਲ
ਆਮ ਆਦਮੀ ਪਾਰਟੀ ’ਚ ਦਰਜਨਾਂ ਪਰਿਵਾਰ ਹੋਏ ਸ਼ਾਮਲ
Publish Date: Wed, 28 Jan 2026 04:03 PM (IST)
Updated Date: Wed, 28 Jan 2026 04:07 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਸੂਬੇ ’ਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਲਗਾਤਾਰ ਵੱਧਦੀ ਜਾ ਰਹੀ ਹੈ। ਮੁੱਦਕੀ ਵਿਖੇ ਕੁਲਵੰਤ ਰਾਏ ਕਟਾਰੀਆ ਦੇ ਨਿਵਾਸ ਅਸਥਾਨ ’ਚ ਪਰਿਵਾਰ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਥੇ ਕੁਲਵੰਤ ਰਾਏ ਕਟਾਰੀਆ ਦੀ ਅਗਵਾਈ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲਿਆਂ ਵਿਚ ਦਰਸ਼ਨ ਸਿੰਘ, ਜਸਵੰਤ ਸਿੰਘ ਜੰਟੂ, ਦਿਲਬਾਗ ਸਿੰਘ ਪਤਲੀ, ਪਲਸੀਤ ਸਿੰਘ ਮੁੱਦਕੀ, ਜਸਪ੍ਰੀਤ ਸਿੰਘ ਫਿੱਡੇ, ਲਵਪ੍ਰੀਤ ਸਿੰਘ ਲਵੀ, ਗੁਰਜੀਤ ਸਿੰਘ ਮੁੱਦਕੀ, ਸ਼ਿਮਲਾ ਰਾਣੀ ਸਾਬਕਾ ਪ੍ਰਧਾਨ, ਸੁਖਮੰਦਰ ਸਿੰਘ ਜੰਡਵਾਲਾ, ਬੂਟਾ ਸਿੰਘ ਚੰਦੜ, ਸੁਰਜੀਤ ਸਿੰਘ ਮੁੱਦਕੀ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਫਿੱਡੇ, ਕੁਲਵੰਤ ਸਿੰਘ ਸਰਪੰਚ, ਬਲਜਿੰਦਰ ਕੌਰ ਮੁੱਦਕੀ, ਹਰਜਿੰਦਰ ਸਿੰਘ ਪਰਜਾਪਤ, ਬਲਜੀਤ ਕੌਰ ਮੁੱਦਕੀ, ਧਰਮਪਾਲ ਮੁੱਦਕੀ, ਮਨਦੀਪ ਕੌਰ ਮੁੱਦਕੀ, ਗੁਰਚਰਨ ਸਿੰਘ ਮੁੱਦਕੀ, ਲਖਵਿੰਦਰ ਕੌਰ, ਸਵਰਨ ਸਿੰਘ, ਚਰਨਜੀਤ ਕੌਰ ਹਨ। ਨਵੇਂ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਪਾਰਟੀ ਵਿਚ ਜੀ ਆਇਆਂ ਕਹਿੰਦਿਆਂ ਵਿਧਾਇਕ ਰਜ਼ਨੀਸ਼ ਦਹੀਆ ਨੇ ਭਰੋਸਾ ਦਿਵਾਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਇਕ ਵਰਕਰ ਅਤੇ ਆਗੂ ਨੂੰ ਬਣਦਾ ਪੂਰਾ ਮਾਨ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਫਿੱਡੇ, ਸੂਬੇਦਾਰ ਜਸਵਿੰਦਰ ਸਿੰਘ, ਸੁਖਰਾਜ ਸਿੰਘ ਗੋਰਾ ਸੀਨੀਅਰ ਆਗੂ ਫਿਰੋਜ਼ਸ਼ਾਹ, ਤਾਰਾ ਸਿੰਘ ਸੰਘਾ, ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਚੇਅਰਮੈਨ ਮਾਰਕੀਟ ਕਮੇਟੀ, ਜਸਕਰਨ ਸਿੰਘ ਔਲਖ, ਡਾ. ਨਾਗੀ, ਡਾ. ਹਰਕੀਰਤ ਸਿੰਘ ਬਾਠ ਤੋਂ ਇਲਾਵਾ ਕਰਨ ਸ਼ਰਮਾ ਡੀਐੱਸਪੀ ਦਿਹਾਤੀ ਫਿਰੋਜ਼ਪੁਰ, ਐੱਸਐੱਚਓ ਘੱਲਖੁਰਦ, ਪੁਲਿਸ ਚੋਂਕੀ ਮੁੱਦਕੀ ਦੇ ਮੁਲਾਜ਼ਮ ਆਦਿ ਹਾਜ਼ਰ ਸਨ।