ਮੰਡਲ ਰੇਲ ਪ੍ਰਬੰਧਕ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਦਾ ਨਿਰੀਖਣ
ਮੰਡਲ ਰੇਲ ਪ੍ਰਬੰਧਕ ਨੇ ਬਟਾਲਾ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ
Publish Date: Sat, 17 Jan 2026 06:31 PM (IST)
Updated Date: Sat, 17 Jan 2026 06:34 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮੰਡਲ ਰੇਲ ਪ੍ਰਬੰਧਕ ਫ਼ਿਰੋਜ਼ਪੁਰ ਸੰਜੀਵ ਕੁਮਾਰ ਨੇ ਅੰਮ੍ਰਿਤਸਰ ਤੇ ਬਟਾਲਾ ਰੇਲ ਖੰਡ ਦੇ ਵਿਚਕਾਰ ਨਿਰੀਖਣ ਯਾਨ ਰਾਹੀਂ ਫੁੱਟਪਲੇਟ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਲਾਕ ਸੈਕਸ਼ਨ ਵਿਚ ਰੇਲ ਮਾਰਗ, ਓ.ਐੱਚ.ਈ., ਰੇਲਵੇ ਯਾਰਡ ਅਤੇ ਸਿਗਨਲ ਪ੍ਰਣਾਲੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਸੁਰੱਖਿਆ ਤੇ ਸੰਚਾਲਨ ਵਿਵਸਥਾਵਾਂ ਦੀ ਸਮੀਖਿਆ ਕੀਤੀ। ਮੰਡਲ ਰੇਲ ਪ੍ਰਬੰਧਕ ਨੇ ਬਟਾਲਾ ਰੇਲਵੇ ਸਟੇਸ਼ਨ ’ਤੇ ਨਵੇਂ ਬਣੇ ਸਟੇਸ਼ਨ ਮਾਸਟਰ ਦਫ਼ਤਰ, ਉਡੀਕ ਘਰ, ਪਲੇਟਫਾਰਮ, ਸਰਕੂਲੇਟਿੰਗ ਏਰੀਆ, ਪਖਾਨੇ, ਸਟੇਸ਼ਨ ਰਿਕਾਰਡ ਰੂਮ, ਪਾਰਕਿੰਗ ਏਰੀਆ, ਬੁਕਿੰਗ ਅਤੇ ਰਿਜ਼ਰਵੇਸ਼ਨ ਦਫ਼ਤਰ, ਗੁੱਡਜ਼ ਸ਼ੈੱਡ ਅਤੇ ਸਟੇਸ਼ਨ ’ਤੇ ਉਪਲਬੱਧ ਯਾਤਰੀ ਸਹੂਲਤਾਂ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਮੰਡਲ ਰੇਲ ਪ੍ਰਬੰਧਕ ਨੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਬਟਾਲਾ ਸਟੇਸ਼ਨ ’ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਸਟੇਸ਼ਨ ਸੁਪਰਡੈਂਟ ਨੂੰ ਸਟੇਸ਼ਨ ਦੀ ਸਾਫ਼-ਸਫ਼ਾਈ ਵਿਵਸਥਾ ਵਿੱਚ ਸੁਧਾਰ ਯਕੀਨੀ ਬਣਾਉਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਨਿਰੀਖਣ ਦੌਰਾਨ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕਗੁਰੂਸ਼ਰਨ ਪਾਠਕ, ਸੀਨੀਅਰ ਮੰਡਲ ਸਿਗਨਲ ਅਤੇ ਦੂਰਸੰਚਾਰ ਇੰਜੀਨੀਅਰ ਜਤਿੰਦਰ ਸਿੰਘ, ਸੀਨੀਅਰ ਮੰਡਲ ਇੰਜੀਨੀਅਰ-999 ਸ੍ਰੀਮਤੀ ਨਵਲਪ੍ਰੀਤ ਕੌਰ ਸਮੇਤ ਮੰਡਲ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।