452 ਗ੍ਰਾਮ ਆਈਸ ਬਰਾਮਦ, ਇੱਕ ਗ੍ਰਿਫ਼ਤਾਰ
ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ ‘‘ਯੁੱਧ ਨਸ਼ਿਆ ਵਿਰੁੱਧ’’ ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ
Publish Date: Wed, 07 Jan 2026 05:49 PM (IST)
Updated Date: Wed, 07 Jan 2026 05:51 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭੁਪਿੰਦਰ ਸਿੰਘ ਸਿੱਧੂ ਐੱਸਐੱਸਪੀ ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ‘‘ਯੁੱਧ ਨਸ਼ਿਆ ਵਿਰੁੱਧ’’ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਜ਼ਿਲ੍ਹਾ ਪੁਲਿਸ ਦੁਆਰਾ ਜ਼ਿਲ੍ਹਾ ਦੇ ਸਮੂਹ ਗਜਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਸੀਆਈਏ ਜ਼ੀਰਾ ਦੀ ਇਕ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਸਹਾਇਕ ਥਾਣੇਦਾਰ ਬੋਹੜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਰਵਾਨਾ ਇਲਾਕਾ ਸੀ ਤਾਂ ਫਿਰੋਜਪੁਰ ਮੋਗਾ ਰੋਡ ਤੋਂ ਅੰਡਰ ਬ੍ਰਿਜ ਹੇਠੋਂ ਫਰੀਦਕੋਟ ਰੋਡ ਵੱਲ ਨੂੰ ਮੁੜਨ ਲੱਗੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਤਰਸੇਮ ਸਿੰਘ ਉਰਫ ਸੇਮਾ ਪੁੱਤਰ ਸਾਰਜ ਸਿੰਘ ਵਾਸੀ ਕਾਲੇ ਕੇ ਹਿਠਾੜ ਥਾਣਾ ਆਰਿਫ ਕੇ ਆਇਸ ਡਰੱਗ ਦਾ ਧੰਦਾ ਕਰਦਾ ਹੈ ਜੋ ਹੁਣ ਵੀ ਭਾਰੀ ਮਾਤਰਾ ਵਿਚ ਆਈਸ ਡਰੱਗ ਲੈ ਕੇ ਵੇਚਣ ਲਈ ਫਿਰੋਜ਼ਪੁਰ ਫਰੀਦਕੋਟ ਰੋਡ ਦਾਣਾ ਮੰਡੀ ਫਿਰੋਜਪੁਰ ਕੈਂਟ ਦੇ ਪਿੰਡ ਨਵਾਂ ਪੁਰਬਾ ਵਾਲੀ ਸਾਈਡ ਗੇਟ ਤੇ ਖੜਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸ ’ਤੇਕਾ ਰਵਾਈ ਕਰਦਿਆ ਤਰਸੇਮ ਸਿੰਘ ਉਕਤ ਨੂੰ 452 ਗ੍ਰਾਮ ਆਈਸ ਸਮੇਤ ਕਾਬੂ ਕੀਤਾ ਗਿਆ, ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ। ਸੀਆਈਏ ਜ਼ੀਰਾ ਦੀ ਹੀ ਇੱਕ ਹੋਰ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਏਐੱਸਆਈ ਦਿਲਬਾਗ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਦਾ ਰਵਾਨਾ ਸੀ ਜਦ ਪੁਲਿਸ ਪਾਰਟੀ ਪਿੰਡ ਵਲਟੋਹਾ ਬੱਸ ਅੱਡਾ ਪਾਸ ਮੌਜ਼ੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਰਵਨ ਪੁੱਤਰ ਤਰਸੇਮ ਵਾਸੀ ਵਾਰਡ ਨੰਬਰ 17, ਭਾਰਤ ਨਗਰ, ਫਿਰੋਜ਼ਪੁਰ ਸ਼ਹਿਰ ਆਪਣੇ ਪਾਸ ਨਜ਼ਾਇਜ਼ ਪਿਸਟਲ ਰੱਖਦਾ ਹੈ ਤੇ ਨਜ਼ਾਇਜ਼ ਅਸਲੇ ਦੀ ਸਲਪਾਈ ਵੀ ਕਰਦਾ ਹੈ। ਜਿਸ ਤੇ ਕਾਰਵਾਈ ਕਰਦਿਆ ਸਰਵਨ ਉਕਤ ਨੂੰ 3 ਨਜ਼ਾਇਜ਼ ਅਸਲਿਆ ਅਤੇ 9 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ, ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ। ਪਿਛੋਕੜ ਕ੍ਰਿਮੀਨਲ ਰਿਕਾਰਡ 1. ਦੋਸ਼ੀ ਤਰਸੇਮ ਸਿੰਘ ਉਰਫ ਸੇਮਾ (ਉਮਰ 25 ਸਾਲ) (ਮੁਕੱਦਮਾ ਨੰਬਰ 06/26 ਥਾਣਾ ਕੁੱਲਗੜੀ) 1) ਮੁਕੱਦਮਾ ਨੰਬਰ 03 ਮਿਤੀ 10.01.2020 ਅ/ਧ 21,29/61/85 ਐੱਨਡੀਪੀਐੱਸ ਐਕਟ ਥਾਣਾ ਹਰੀਕੇ, ਜਿਲਾ ਤਰਨਤਾਰਨ 257 ਗ੍ਰਾਮ ਹੈਰੋਇਨ 2) ਮੁਕੱਦਮਾ ਨੰਬਰ 116 ਮਿਤੀ 18.08.2023 ਅ/ਧ 21 ਐੱਨਡੀਪੀਐੱਸ ਐਕਟ ਥਾਣਾ ਕੋਟ ਈਸੇ ਖਾਂ, ਜ਼ਿਲਾ ਮੋਗਾ 100 ਗ੍ਰਾਮ ਹੈਰੋਇਨ 3) ਮੁਕੱਦਮਾ ਨੰਬਰ 154 ਮਿਤੀ 15.12.2025 ਅ/ਧ 21,27/61/85 ਐੱਨਡੀਪੀਐੱਸ ਐਕਟ ਥਾਣਾ ਲੱਖੋ ਕੇ ਬਹਿਰਾਮ, ਫਿਰੋਜ਼ਪੁਰ 3 ਗ੍ਰਾਮ ਹੈਰੋਇਨ ਦੋਸ਼ੀ ਸਰਵਨ (ਉਮਰ 20 ਸਾਲ) (ਮੁਕੱਦਮਾ ਨੰਬਰ 04/26 ਥਾਣਾ ਮੱਲਾਂਵਾਲਾ)