ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ
ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ
Publish Date: Mon, 02 Feb 2026 04:45 PM (IST)
Updated Date: Mon, 02 Feb 2026 04:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਜਸਪਾਲ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਦੀ ਅਗਵਾਈ ਹੇਠ ਐੱਸਬੀਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਚੱਲ ਰਹੀਆਂ ਰੈੱਡ ਰੀਬਨ ਕਲੱਬਾਂ ਦੇ ਮੈਂਬਰਾਂ ਦੇ ਐੱਚਆਈਵੀ/ਏਡਜ਼, ਸਟਿਗਮਾ ਅਤੇ ਭੇਦਭਾਵ ਐਕਟ 2017, ਨਸ਼ਿਆਂ ਅਤੇ ਖੂਨਦਾਨ ਕਰਨ ਆਦਿ ਵਿਸ਼ਿਆਂ ਤੇ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਗੁਰਪ੍ਰੀਤ ਸਿੰਘ ਨੋਡਲ ਅਫਸਰ ਰੈੱਡ ਰੀਬਨ ਕਲੱਬ ਵੱਲੋਂ ਸਾਰੇ ਆਏ ਹੋਏ ਨੋਡਲ ਅਫਸਰਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਕੇ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਰੇਸ਼ ਕੁਮਾਰ ਸ਼ਰਮਾ, ਵਾਇਸ ਚਾਂਸਲਰ, ਐੱਸਬੀਐੱਸ ਸਟੇਟ ਯੁਨੀਵਰਸਿਟੀ ਫਿਰੋਜ਼ਪੁਰ ਸਨ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਤ ਕਰਦੇ ਹੋਏ ਆਪਣੇ ਤਰਜਬੇ ਸਾਂਝੇ ਕੀਤੇ। ਗਜ਼ਲਪ੍ਰੀਤ ਸਿੰਘ ਰਜਿਸਟਰਾਰ ਐੱਸਬੀਐੱਸਐੱਸ ਯੁਨੀਵਰਸਿਟੀ ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਵੱਲੋਂ ਨੌਜਵਾਨਾਂ ਨੂੰ ਰੈੱਡ ਰੀਬਨ ਕਲੱਬ ਬਾਰੇ ਦੱਸਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਭਾਸ਼ਣ ਮੁਕਾਬਲੇ ਵਿਚ ਦੀਪਿਕਾ ਆਰਐੱਸਡੀ ਕਾਲਜ ਫਿਰੋਜ਼ਪੁਰ ਨੇ ਪਹਿਲਾਂ ਸਥਾਨ, ਨੇਹਾ ਧੂੜੀਆਂ ਡਾਇਟ ਫਿਰੋਜ਼ਪੁਰ ਨੇ ਦੂਸਰਾ ਸਥਾਨ, ਗੁਰਲੀਨ ਐੱਸਬੀਐੱਸਐੱਸ ਯੂਨੀਵਰਸਿਟੀ ਫਿਰੋਜ਼ਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਤਨੀਸ਼ਾ ਦੇਵ ਸਮਾਜ ਕਾਲਜ ਐਜੂਕੇਸ਼ਨ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿਚ ਦਵਿੰਦਰ ਕੌਰ ਡਾਇਟ ਫਿਰੋਜ਼ਪੁਰ ਨੇ ਪਹਿਲਾਂ ਸਥਾਨ, ਤੁਸ਼ਾਰ ਆਰਐੱਸਡੀ ਕਾਲਜ ਫਿਰੋਜ਼ਪੁਰ ਨੇ ਦੂਸਰਾ ਸਥਾਨ, ਰਾਜਵਿੰਦਰ ਕੌਰ ਐੱਸਬੀਐੱਸਐੱਸ ਯੂਨੀਵਰਸਿਟੀ ਫਿਰੋਜ਼ਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਖੁਸ਼ਪ੍ਰੀਤ ਕੌਰ ਦੇਵ ਸਮਾਜ ਕਾਲਜ ਐਜੂਕੇਸ਼ਨ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਸਲੋਗਾਨ ਰਾਇਟਿੰਗ ਮੁਕਾਬਲੇ ਵਿਚ ਕਮਲਪ੍ਰੀਤ ਕੌਰ ਐੱਸਬੀਐੱਸ ਨਰਸਿੰਗ ਕਾਲਜ ਸੋਢੇਵਾਲਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਅਮਨਦੀਪ ਕੌਰ ਡਾਇਟ ਫਿਰੋਜ਼ਪੁਰ ਨੇ ਦੂਸਰਾ ਸਥਾਨ ਅਤੇ ਰਿਪਨਪ੍ਰੀਤ ਕੌਰ ਐੱਚਕੇਐੱਲ ਕਾਲਜ ਆਫ ਐਜੂਕੇਸ਼ਨ ਗੁਰੂਹਰਸਹਾਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਵਿਦਿਆਥੀਆਂ ਦੀ ਰੈਲੀ ਵੀ ਕੱਢੀ ਗਈ। ਜੱਜਾਂ ਦੀ ਭੂਮਿਕਾ ਡਾ. ਅਮਰਜੋਤੀ ਮਾਂਗਟ, ਰਜਨੀ ਜੱਗਾ ਅਤੇ ਇੰਦਰਪਾਲ ਸਿੰਘ ਵੱਲੋਂ ਨਿਭਾਈ ਗਈ। ਇਸ ਸਮੇਂ ਤਰਨਜੀਤ ਕੌਰ ਸਟੈਨੋ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਨੋਡਲ ਅਫਸਰ ਵੀ ਹਾਜ਼ਰ ਸਨ।