ਸਾਹਿਤ ਸਭਾ ਜ਼ੀਰਾ ਨੇ ਸਮਾਗਮ ਸਬੰਧੀ ਕੀਤੀਆਂ ਵਿਚਾਰਾਂ
ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਵਿਚ ਸਮਾਗਮ ਸਬੰਧੀ ਵਿਚਾਰਾਂ
Publish Date: Sun, 22 Feb 2026 03:39 PM (IST)
Updated Date: Sun, 22 Feb 2026 03:42 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਫਿਰੋਜ਼ਪੁਰ ਜ਼ਿਲ੍ਹੇ ਦੀ ਚਰਚਿਤ ਸਹਿਤਕ ਸੰਸਥਾ ਸਾਹਿਤ ਸਭਾ ਰਜਿ. ਜ਼ੀਰਾ ਵੱਲੋਂ ਇਕ ਮਾਰਚ ਨੂੰ ਸਾਹਿਤ ਕਲਾ ਅਤੇ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਜੀਵਨ ਮਲ ਸਕੂਲ ਜ਼ੀਰਾ ਵਿਖੇ ਕਰਵਾਏ ਜਾ ਰਹੇ ਇਸ ਸਾਹਿਤ ਮੇਲੇ ਵਿਚ ਜਿੱਥੇ ਪੁਸਤਕ ਪ੍ਰਦਰਸ਼ਨੀਆਂ ਕਲਾ ਪ੍ਰਦਰਸ਼ਨੀਆਂ ਇਸ ਮੇਲੇ ਦਾ ਸ਼ਿੰਗਾਰ ਹੋਣਗੀਆਂ, ਉਥੇ ਪੰਜਾਬ ਭਰ ਤੋਂ ਪੁੱਜੇ ਪ੍ਰਸਿੱਧ ਸਾਹਿਤਕਾਰ ਕਵੀ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ। ਇਸ ਸਲਾਨਾ ਸਾਹਿਤ ਮੇਲੇ ਵਿੱਚ ਪੰਜਾਬੀ ਦੇ ਨਾਮਵਰ ਕਹਾਣੀਕਾਰ ਸਾਵਲ ਧਾਮੀ ਨੂੰ ਗੁਜਰ ਸਿੰਘ ਗਿੱਲ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਏਗਾ ਅਤੇ ਹਰਪਿੰਦਰ ਸਿੰਘ ਸੰਧੂ ਨੂੰ ਰੁੱਖਾਂ ਦਾ ਰਾਖਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਏਗਾ। ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਵੱਲੋਂ ਵੱਖ-ਵੱਖ ਕੰਮਾਂ ਕਾਰਜਾਂ ਲਈ ਸਭਾ ਦੇ ਵੱਖ ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਸਲਾਨਾ ਸਮਾਗਮ ਸਬੰਧੀ ਹੋਈ ਇਸ ਮੀਟਿੰਗ ਵਿਚ ਸਾਹਿਤਕਾਰ ਗੁਰਚਰਨ ਨੂਰਪੁਰ ਸਾਹਿਤਕਾਰ ਤਾਰਾ ਸਿੰਘ ਫੌਜ਼ੀ, ਹਰਦੀਪ ਸਿੰਘ ਸ਼ੇਰਗਿੱਲ, ਮੁਖਤਿਆਰ ਬਰਾੜ, ਜਸਵੰਤ ਭੱਟੀ, ਪ੍ਰਤਾਪ ਹੀਰਾ, ਮਨਦੀਪ ਸਿੰਘ ਮਲਸੀਆਂ ਕਲਾਂ, ਲੈਕਚਰਾਰ ਨਰਿੰਦਰ ਸਿੰਘ, ਮੇਜਰ ਸੰਧੂ, ਸੁਖਰਾਜ ਜੀਰਾ, ਕਾਲਾ ਬੇਰੀ ਵਾਲਾ, ਪ੍ਰਿਤਪਾਲ ਸਿੰਘ ਮਣਕੂ, ਰੱਬੀ ਸ਼ਾਇਰ ਸੁਰਿੰਦਰ ਕੁਮਾਰ ਗੁਰਲਾਲ ਸਿੰਘ ਵਰੋਲਾ ਆਦਿ ਲੇਖਕ ਸਾਹਿਤਕਾਰ ਹਾਜ਼ਰ ਸਨ।