ਸਿੱਖ ਕੌਮ ਤੇ ਪੰਜਾਬ ਨਾਲ ਹੋ ਰਿਹਾ ਵਿਤਕਰਾ ਦੇਸ਼ ਲਈ ਚਿੰਤਾ ਦਾ ਵਿਸ਼ਾ : ਪੀਰ ਮੁਹੰਮਦ
ਸਿੱਖ ਕੌਮ ਤੇ ਪੰਜਾਬ ਨਾਲ ਹੋ ਰਿਹਾ ਵਿਤਕਰਾ ਦੇਸ਼ ਲਈ ਚਿੰਤਾ ਦਾ ਵਿਸ਼ਾ, ਕੇਂਦਰ ਸਰਕਾਰ ਕਰੇ
Publish Date: Wed, 28 Jan 2026 03:37 PM (IST)
Updated Date: Wed, 28 Jan 2026 03:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੇਂਦਰ ਸਰਕਾਰ ਅਤੇ ਭਾਰਤੀ ਫੌਜ਼ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਭਰਤੀ ਲਈ ਕੀਤੀ ਜਾ ਰਹੀ ਅਪੀਲ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋਣ ਦਾ ਸੱਦਾ ਦੇਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਲਾਜ਼ਮੀ ਤੌਰ ’ਤੇ ਪੰਜਾਬ ਅਤੇ ਸਿੱਖ ਕੌਮ ਨਾਲ ਲੰਮੇ ਸਮੇਂ ਤੋਂ ਹੋ ਰਹੇ ਨੀਤੀਗਤ ਵਿਤਕਰੇ ’ਤੇ ਗੰਭੀਰ ਆਤਮ-ਮੰਥਨ ਕਰਨਾ ਚਾਹੀਦਾ ਹੈ। ਪੀਰ ਮੁਹੰਮਦ ਨੇ ਕਿਹਾ ਕਿ 'ਅਗਨੀਪਥ' ਅਤੇ 'ਅਗਨੀਵੀਰ' ਵਰਗੀਆਂ ਯੋਜਨਾਵਾਂ ਨੇ ਫੌਜੀ ਸੇਵਾ ਨੂੰ ਮਹਿਜ਼ ਇੱਕ 'ਠੇਕੇ ਦੀ ਨੌਕਰੀ' ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੇਸ਼ ਨਾਲ ਨਾਤਾ ਸਿਰਫ਼ ਅਪੀਲਾਂ ਨਾਲ ਨਹੀਂ, ਬਲਕਿ ਸਨਮਾਨ, ਭਰੋਸਾ ਅਤੇ ਇਨਸਾਫ਼ ਨਾਲ ਮਜ਼ਬੂਤ ਹੁੰਦਾ ਹੈ। ਬਿਆਨ ਦੇ ਅਖੀਰ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਂਧਵਗੜ੍ਹ ਵਰਗੇ ਇਤਿਹਾਸਕ ਮੁੱਦਿਆਂ ’ਤੇ ਡਟ ਕੇ ਸਟੈਂਡ ਲੈਣ ਅਤੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਤਾਂ ਜੋ ਸਿੱਖ ਵਿਰਾਸਤ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।