ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣਾ ਮੁੱਖ ਮੰਤਵ : ਡਾ. ਹਤਿੰਦਰ ਕੌਰ
ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਦਾ ਕੀਤਾ ਦੌਰਾ
Publish Date: Sun, 05 Apr 2026 04:27 PM (IST)
Updated Date: Sun, 05 Apr 2026 04:31 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਤਹਿਤ ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਵੱਲੋਂ ਸੀਐੱਚਸੀ ਮਮਦੋਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਦੌਰਾ ਕਰਨ ਉਪਰੰਤ ਸੀਐੱਚਸੀ ਮਮਦੋਟ ਵਿਖੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਉਨ੍ਹਾਂ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਹੋਈ ਆਊਟਬ੍ਰੇਕ ਲੈਪਟੋਸਪਾਇਰੋਸਿਸ ਜਾਨਵਰਾਂ ਤੋਂ ਮਨੁੱਖਾਂ ’ਚ ਫੈਲਣ ਵਾਲੀ ਬਿਮਾਰੀ ਦੀ ਰੋਕਥਾਮ ਲਈ ਮਾਹਿਰ ਡਾਕਟਰਾਂ ਦੀਆਂ ਟੀਮਾਂ ਅਤੇ ਲੋੜੀਦੀਆਂ ਦਵਾਈਆਂ ਮੈਡੀਕਲ ਕੈਂਪ ਵਿਚ ਪੁੱਖਤਾ ਪ੍ਰਬੰਧ ਰੱਖਣ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਹਰ ਇਕ ਵਿਅਕਤੀ ਦੀ ਜਾਂਚ ਕੀਤੀ ਜਾਵੇ ਜੇਕਰ ਕੋਈ ਗੰਭੀਰ ਹਾਲਾਤ ’ਚ ਲੱਗਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਰੈਫਰ ਕੀਤਾ ਜਾਵੇ। ਇਸਦੇ ਨਾਲ ਸੀਐੱਚਸੀ ਮਮਦੋਟ ਦਾ ਦੌਰਾ ਕਰਦੇ ਗਰਭਵਤੀ ਔਰਤਾ ਦੀ ਓਪੀਡੀ, ਟੀਕਾਕਰਨ ਰੂਮ, ਜੱਚਾ ਬੱਚਾ ਵਾਰਡ, ਲੈਬਰ ਰੂਮ ਆਦਿ ਦਾ ਨਿਰੀਖਣ ਕੀਤਾ ਗਿਆ। ਹਸਪਤਾਲ ਵਿਚ ਸਾਫ਼ ਸਫਾਈ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੈਸਟ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਨਾ ਲਿਖੀਆਂ ਜਾਣ। ਉਨ੍ਹਾਂ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਿਹਾ ਗਿਆ। ਇਸ ਮੌਕੇ ਡਾ. ਅਵਨੀਸ਼ ਕੁਮਾਰ ਡੀਆਰ ਐੱਮਈ, ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ, ਡਾ. ਮਨਮੀਤ ਕੌਰ ਸਟੇਟ ਪ੍ਰੋਗਰਾਮ ਅਫ਼ਸਰ ਆਈਡੀ ਐੱਸਪੀ, ਡਾ. ਦੀਪਤੀ ਸ਼ਰਮਾ ਸਟੇਟ ਐਪੀਡੀਮੋਲੋਜਿਸਟ ਆਈ ਡੀਐੱਸਪੀ, ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠਕਰਾਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਧੀਂਗੜਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਯੁਵਰਾਜ ਨਾਰੰਗ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ, ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾ. ਰੇਖਾ ਭੱਟੀ, ਬਲਾਕ ਐਜੂਕੇਟਰ ਅਮਨ ਕੰਬੋਜ਼, ਬਲਾਕ ਐੱਸਆਈ ਅਮਰਜੀਤ ਸਿੰਘ ਅਤੇ ਸਟਾਫ ਹਾਜ਼ਰ ਸਨ।