ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ
ਧਰਮਪਾਲ ਬਾਂਸਲ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਨੇ ਆਪਣੀ ਪੋਤਰੀਆ ਦੀ
Publish Date: Wed, 14 Jan 2026 04:26 PM (IST)
Updated Date: Wed, 14 Jan 2026 04:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਧਰਮਪਾਲ ਬਾਂਸਲ (ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਆਪਣੇ ਪਰਿਵਾਰ ਨਾਲ ਪੋਤਰੀਆ (ਪ੍ਰਾਸ਼ੀ ਅਗਰਵਾਲ ਅਤੇ ਸਰਵਿਕਾ ਅਗਰਵਾਲ) ਦੀ ਲੋਹੜੀ ਬੜੇ ਹੀ ਧੂਮਧਾਮ ਨਾਲ ਮਨਾਈ ਗਈ। ਇਹ ਸਮਾਗਮ ਧੀ ਦੀ ਮਹੱਤਤਾ, ਪਰਿਵਾਰਕ ਸਾਂਝ ਅਤੇ ਸਮਾਜਿਕ ਏਕਤਾ ਦਾ ਸੁੰਦਰ ਪ੍ਰਤੀਕ ਬਣਿਆ। ਇਸ ਵਿਸ਼ੇਸ਼ ਮੌਕੇ ’ਤੇ ਬਾਂਸਲ ਪਰਿਵਾਰ (ਕਿਰਨ ਬਾਸਲ, ਯੋਗੇਸ਼ ਬਾਂਸਲ, ਪ੍ਰਿਯੰਕਾ ਸੀਏ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਰਿਸ਼ਤੇਦਾਰਾਂ ਅਤੇ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਭਰਪੂਰ ਹਾਜ਼ਰੀ ਭਰੀ। ਧੀਆਂ ਦੀ ਲੋਹੜੀ ਦੇ ਮੌਕੇ ’ਤੇ ਘਰ ਨੂੰ ਖੂਬਸੂਰਤ ਲਾਈਟਾਂ, ਫੁੱਲਾਂ ਅਤੇ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਧੀਆਂ ਦੀ ਚੜ੍ਹਦੀ ਕਲਾ, ਸੁਖਮਈ ਭਵਿੱਖ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਦੁਆ ਕੀਤੀ ਗਈ। ਇਸ ਤੋਂ ਬਾਅਦ ਪਰੰਪਰਾਗਤ ਤਰੀਕੇ ਨਾਲ ਲੋਹੜੀ ਦੀ ਅੱਗ ਜਗਾ ਕੇ ਮੂੰਗਫਲੀ, ਰੇਵੜੀ, ਗੱਜਕ ਅਤੇ ਤਿਲ ਦੇ ਲੱਡੂ ਭੇਟ ਕੀਤੇ ਗਏ। ਸਮਾਗਮ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਲੋਹੜੀ ਦੇ ਲੋਕ-ਗੀਤ ਗਾਏ ਗਏ ਵੱਡੇ ਬਜ਼ੁਰਗਾਂ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਸਮਾਜਿਕ ਮਹੱਤਤਾ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਧੀਆਂ ਕਿਸੇ ਵੀ ਖੇਤਰ ਵਿਚ ਪੁੱਤਰਾਂ ਤੋਂ ਘੱਟ ਨਹੀਂ ਹਨ ਅਤੇ ਅਜਿਹੇ ਸਮਾਗਮ ਸਮਾਜ ਵਿਚ ਸਕਾਰਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਦੇ ਹਨ। ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਨੇ ਬਾਂਸਲ ਪਰਿਵਾਰ ਨੂੰ ਇਸ ਸੁਹਾਵਣੇ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮਾਜ ਲਈ ਪ੍ਰੇਰਨਾ ਹੈ। ਧੀਆਂ ਦੀ ਲੋਹੜੀ ਮਨਾਉਣ ਨਾਲ ਲੋਕਾਂ ਵਿਚ ਧੀ-ਪੁੱਤ ਦੇ ਭੇਦਭਾਵ ਨੂੰ ਖਤਮ ਕਰਨ ਦੀ ਸੋਚ ਮਜ਼ਬੂਤ ਹੁੰਦੀ ਹੈ। ਧੀਆਂ ਦੀ ਲੋਹੜੀ ਅੱਜ ਦੀ ਸੋਚਵਾਨ ਤੇ ਅੱਗੇ ਵੱਧਦੇ ਸਮਾਜ ਦੀ ਪ੍ਰਤੀਕ ਬਣ ਚੁੱਕੀ ਹੈ। ਇਸ ਮੌਕੇ ਗੌਰਵ ਅਨਮੋਲ ਵੱਲੋਂ ਆਪਣੇ ਟੀਮ ਨਾਲ ਕਵਾਲੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਮੀਰ ਮਿੱਤਲ ਉੱਘੇ ਵਪਾਰੀ, ਅਨਿਰੁੱਧ ਗੁਪਤਾ ਸੀਈਓ ਡੀਸੀਐੱਮ ਗਰੁੱਪ ਆਫ ਸਕੂਲਜ, ਡਾ. ਕਮਲ ਬਾਗੀ, ਡਾ. ਸੰਧੂ, ਰਾਕੇਸ਼ ਪਾਠਕ, ਰਾਜੂ ਖੱਟੜ, ਪਵਨ ਕਾਲੀਆ, ਬਲਵੰਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਅਤੇ ਸਵਾਮੀ ਡਾ. ਅਨਿਲ ਸ਼ਰਮਾ ਮੌਜੂਦ ਸਨ।