ਖੱਤਰੀ ਬਿਰਾਦਰੀ ਦੀ ਤਰੱਕੀ-ਉਨਤੀ ਲਈ ਕੀਤੇ ਜਾਣਗੇ ਉਪਰਾਲੇ : ਧਵਨ
ਖੱਤਰੀ ਵੈਲਫੇਅਰ ਸਭਾ ਫਿਰੋਜ਼ਪੁਰ ਦੇ ਦਵਿੰਦਰ ਧਵਨ ਬਣੇ ਪ੍ਰਧਾਨ
Publish Date: Tue, 24 Feb 2026 04:24 PM (IST)
Updated Date: Tue, 24 Feb 2026 04:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਖੱਤਰੀ ਭਾਈਚਾਰੇ ਦੀ ਤਰਜਮਾਨੀ ਕਰਦੀ ਆ ਰਹੀ ਖੱਤਰੀ ਵੈਲਫੇਅਰ ਸਭਾ ਫਿਰੋਜ਼ਪੁਰ ਦੀ ਚੋਣ ਇਸ ਵਾਰ ਵੀ ਸਰਬਸੰਮਤੀ ਨਾਲ ਹੋਈ ਅਤੇ ਸਮੂਹ ਮੈਂਬਰਾਨ ਵੱਲੋਂ ਸਰਵਸੰਮਤੀ ਨਾਲ ਦਵਿੰਦਰ ਧਵਨ ਨੂੰ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਖੱਤਰੀ ਵੈਲਫੇਅਰ ਸਭਾ ਦੀ ਹੋਈ ਮਹੀਨਾਵਰ ਮੀਟਿੰਗ ਖੱਤਰੀ ਭਵਨ ਫਿਰੋਜ਼ਪੁਰ ਦੇ ਦਫਤਰ ਵਿਖੇ ਹੋਈ, ਜਿਥੇ ਇਕੱਤਰ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਨਵੀਂ ਕਮੇਟੀ ਬਣਾਉਣ ਇਵਜ ਪ੍ਰਧਾਨ ਲਈ ਚੋਣ ਦਾ ਪ੍ਰਸਤਾਵ ਰੱਖਿਆ ਗਿਆ ਅਤੇ ਮੌਕੇ ’ਤੇ ਹੀ ਮੈਂਬਰਾਂ ਨੇ ਏਕੇ ਦਾ ਪ੍ਰਗਟਾਵਾ ਕਰਦੇ ਹੋਏ ਦਵਿੰਦਰ ਧਵਨ ਨੂੰ ਪ੍ਰਧਾਨ ਬਣਾਇਆ ਗਿਆ। ਮੀਟਿੰਗ ਦੀ ਅਗਵਾਈ ਕਰਦਿਆਂ ਪਵਨ ਭੰਡਾਰੀ ਜਨਰਲ ਸਕੱਤਰ ਖੱਤਰੀ ਮਹਾਂ ਸਭਾ ਪੰਜਾਬ ਨੇ ਕਿਹਾ ਕਿ ਖੱਤਰੀ ਵੈਲਫੇਅਰ ਸਭਾ ਦਾ ਇਤਿਹਾਸ ਹੈ ਕਿ ਅੱਜ ਤੱਕ ਸਰਬਸੰਮਤੀ ਨਾਲ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਨਵ ਨਿਯੁਕਤ ਪ੍ਰਧਾਨ ਦਵਿੰਦਰ ਧਵਨ ਨੂੰ ਪ੍ਰਧਾਨ ਵਜੋਂ ਸਿਰੋਪਾਓ ਦਿੰਦਿਆਂ ਹੀ ਕੁਰਸੀ ਤੇ ਬਿਰਾਜਮਾਨ ਕਰਵਾਇਆ ਗਿਆ, ਜਿਨ੍ਹਾਂ ਨੇ ਆਪਣਾ ਪ੍ਰਧਾਨਗੀ ਦਾ ਚਾਰਜ ਸੰਭਾਲਦਿਆਂ ਸਮੂਹ ਖੱਤਰੀਆਂ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਣ ਲਿਆ। ਗੱਲਬਾਤ ਕਰਦਿਆਂ ਦਵਿੰਦਰ ਧਵਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਖੱਤਰੀ ਬਿਰਾਦਰੀ ਦੀ ਤਰੱਕੀ, ਉਨਤੀ ਹੈ ਅਤੇ ਖੱਤਰੀ ਭਾਈਚਾਰੇ ਦੀ ਤਰੱਕੀ ਖੁਸ਼ਹਾਲੀ ਲਈ ਉਹ ਹਰ ਸਮੇਂ ਤੱਤਪਰ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਖੱਤਰੀ ਭਾਈਚਾਰੇ ਵੱਲੋਂ ਸਮਾਜ ਭਲਾਈ ਦੇ ਕੀਤੇ ਜਾਂਦੇ ਕਾਰਜ ਇਸੀ ਤਰ੍ਹਾਂ ਜਾਰੀ ਰਹਿਣਗੇ ਅਤੇ ਸਮੇਂ-ਸਮੇਂ ਤੇ ਲੋਕ ਭਲਾਈ ਦੇ ਕਾਰਜ ਨੂੰ ਤਰਜੀਹ ਦਿੱਤੀ ਜਾਵੇਗੀ। ਪ੍ਰਧਾਨ ਬਨਣ ਉਪਰੰਤ ਉਨ੍ਹਾਂ ਆਪਣੀ ਕਮੇਟੀ ਵਿਚ ਖਜ਼ਾਨਚੀ ਅਤੇ ਸਕੱਤਰ ਦੀ ਚੋਣ ਮੌਕੇ ’ਤੇ ਕਰਨ ਦਾ ਐਲਾਨ ਕਰਦਿਆਂ ਗੌਰਵ ਬਹਿਲ ਨੂੰ ਜਨਰਲ ਸਕੱਤਰ ਅਤੇ ਬਸੰਤ ਕੁਮਾਰ ਵੋਹਰਾ ਤੇ ਕੁਲਦੀਪ ਮੈਨੀ ਨੂੰ ਖਜ਼ਾਨਚੀ ਵਜੋਂ ਨਾਮਜਦ ਕੀਤਾ ਗਿਆ, ਜਿਸ ਨੂੰ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਤਰਸੇਮ ਬੇਦੀ, ਕ੍ਰਿਸ਼ਨ ਟੰਡਨ, ਪ੍ਰਵੀਨ ਤਲਵਾੜ, ਸੁਭਾਸ਼ ਚੌਧਰੀ, ਸੁਖਜੀਤ ਉਪਲ, ਅੰਕੁਸ਼ ਭੰਡਾਰੀ, ਸ਼ਵਿੰਦਰ ਮਲਹੋਤਰਾ, ਮਨੀਸ਼ ਮਹਿਤਾ ਸਮੇਤ ਵੱਡੀ ਗਿਣਤੀ ਖੱਤਰੀ ਵੈਲਫੇਅਰ ਸਭਾ ਫਿਰੋਜ਼ਪੁਰ ਦੇ ਆਗੂ ਹਾਜ਼ਰ ਸਨ।