ਗ਼ਰੀਬਾਂ ਤੇ ਮਜ਼ਦੂਰਾਂ ਲਈ ਵਰਦਾਨ ਸਾਬਤ ਹੋਵੇਗਾ ਵੀਬੀ ਜੀ ਰਾਮ ਜੀ : ਧੀਂਗੜਾ
ਵਿਕਸਿਤ ਭਾਰਤ ਗਰੰਟੀ ਫੋਰ ਰੋਜ਼ਗਾਰ ਅਤੇ ਅਜੀਵਕਾ ਮਿਸ਼ਨ ਗ੍ਰਾਮੀਣ
Publish Date: Sun, 18 Jan 2026 03:42 PM (IST)
Updated Date: Sun, 18 Jan 2026 03:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰ ਸਰਕਾਰ ਵਲੋ ਮਨੇਰੇਗਾ ਵਿਚ ਬਦਲਾਵ ਤੋਂ ਬਾਅਦ ਵੀਬੀ ਜੀ ਰਾਮ ਜੀ ਕਾਨੂੰਨ ਦੇਸ਼ ਭਰ ਵਿਚ ਗਰੀਬਾਂ ਅਤੇ ਹੱਕਦਾਰ ਮਜ਼ਦੂਰ ਲੋਕਾਂ ਲਈ ਵਰਦਾਨ ਸਾਬਤ ਹੋਏਗਾ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਧੀਂਗੜਾ ਐਡਵੋਕੇਟ ਜਨਰਲ ਸਕੱਤਰ ਬੀਜੇਪੀ ਲੀਗਲ ਸੈੱਲ ਪੰਜਾਬ ਨੇ ਦੱਸਿਆਂ ਕਿ ਵਿਰੋਧੀ ਪਾਰਟੀਆਂ ਲੋਕਾਂ ਸਾਹਮਣੇ ਝੂਠੇ ਤੱਥ ਰੱਖ ਕੇ ਗੁੰਮਰਾਹ ਕਰ ਰਹੀਆਂ ਹਨ ਜਦੋ ਕਿ ਨਵੇਂ ਕਾਨੂੰਨ ਮੁਤਾਬਕ ਗਰੀਬ ਮਜ਼ਦੂਰ ਅਤੇ ਇਸ ਯੋਜਨਾ ਦੇ ਹੱਕਦਾਰ ਲੋਕਾਂ ਦੇ ਹੱਕਾਂ ਦੀ ਰਾਖੀ ਹੋਵੇਗੀ। ਉਨ੍ਹਾਂ ਦੱਸਿਆਂ ਕਿ ਮਨਰੇਗਾ ਦੇ 100 ਦਿਨਾਂ ਦੇ ਰੁਜ਼ਗਾਰ ਨੂੰ ਵਧਾ ਕਰ 125 ਦਿਨ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਜੇਕਰ ਕੋਈ ਵੀ ਰਾਜ ਸਰਕਾਰ ਮਜ਼ਦੂਰਾਂ ਨੂੰ 15 ਦਿਨ ਤੱਕ ਕੰਮ ਨਹੀਂ ਮੁਹੱਇਆ ਕਰਵਾਉਂਦੀ ਤਾਂ ਉਨ੍ਹਾਂ ਨੂੰ ਬੇਰੋਜ਼ਗਾਰੀ ਭੱਤਾ ਦੇਣਾ ਪਵੇਗਾ ਜੋ ਹੁਣ ਮਜ਼ਦੂਰ ਦਾ ਕਾਨੂੰਨੀ ਹੱਕ ਬਣ ਗਿਆ ਹੈ। ਪਿਛਲੇ ਸਮੇ ਦੌਰਾਨ ਹੱਕਦਾਰ ਲੋਕਾਂ ਦੇ ਹੱਕ ਮਾਰਕੇ ਫਰਜ਼ੀ ਲੋਕਾਂ ਨੂੰ ਦਿੱਤੀ ਜਾਂਦੀ ਰਕਮ ਤੇ ਰੋਕ ਲੱਗੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੌਰਾਨ ਸਿਰਫ 36 ਦਿਨ ਕੰਮ ਦਿੱਤਾ ਅਤੇ ਪੰਜਾਬ ਦੀਆਂ 13304 ਪੰਚਾਇਤਾਂ ਵਿੱਚੋ ਸਿਰਫ਼ 5915 ਦਾ ਆਡਿਟ ਕਰਵਾਇਆ ਗਿਆ। ਉਨ੍ਹਾਂ ਵਿੱਚੋਂ ਵੀ ਧੋਖਾਧੜੀ ਅਤੇ ਜਾਲਸਾਜ਼ੀ ਦੇ 10653 ਮਾਮਲੇ ਸਾਹਮਣੇ ਆੲ,ੇ ਪਰ ਪੰਜਾਬ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰ ਕੇ ਆਪਣੇ ਖ਼ਾਸ ਲੋਕਾਂ ਨੂੰ ਲਾਭ ਦਿੱਤਾ। ਉਨ੍ਹਾਂ ਦੱਸਿਆ ਕਿ ਨਵੇ ਕਾਨੂੰਨ ਨਾਲ ਧੋਖਾਦੇਹੀਆਂ, ਜਾਲਸਾਜ਼ੀਆ ਅਤੇ ਫਰਜ਼ੀਕਾਰਡ ਬਣਾ ਕੇ ਲੋੜਵੰਦ ਲੋਕਾਂ ਦੇ ਹੱਕ ਮਾਰਨ ਵਾਲਿਆਂ ਦੀ ਮਨਮਰਜ਼ੀ ਤੇ ਵੀ ਰੋਕ ਲੱਗੇਗੀ। ਮੁੱਖ ਵਿਰੋਧੀ ਪਾਰਟੀਆਂ ਦਾ ਇਸ ਕਾਨੂੰਨ ਦੇ ਖਿਲਾਫ ਰੌਲਾ ਪਾਉਣਾ ਮੰਦ ਭਾਗਾ ਹੈ। ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਅਤੇ ਉਹ ਜਨਤਾ ਨੂੰ ਝੂਠੇ ਤੱਥ ਪੇਸ਼ ਕਰਕੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਇਸ ਯੋਜਨਾ ਦੇ ਨਾਮ ਨੂੰ ਲੈ ਕਿ ਕੁਝ ਵਿਰੋਧੀ ਪਾਰਟੀਆਂ ਦੇ ਨੇਤਾ ਜਿਨ੍ਹਾਂ ਨੂੰ ਸ਼੍ਰੀ ਰਾਮ ਦੇ ਨਾਮ ਤੋਂ ਐਲਰਜੀ ਹੈ, ਲੋਕਾਂ ਵਿਚ ਉਨ੍ਹਾਂ ਦੇ ਨਾਲ ਜੋੜ ਗੁੰਮਰਾਹ ਕਰ ਰਹੇ ਹਨ, ਜਦਕਿ ਇਨ੍ਹਾਂ ਦੇ ਲੀਡਰਾਂ ਨੂੰ ਇਸ ਯੋਜਨਾ ਦੇ ਪੂਰੇ ਨਾਮ ਦਾ ਵੀ ਨਹੀਂ ਪਤਾ। ਅਸ਼ਵਨੀ ਧੀਂਗੜਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾ ਅਤੇ ਦੇਸ਼ ਦੇ ਹਰ ਤਬਕੇ ਦੀ ਹਿਤੈਸ਼ੀ ਸਰਕਾਰ ਹੈ ਅਤੇ ਪਿਛਲੇ 11 ਸਾਲਾਂ ਤੋ ਸਭ ਕਾ ਸਾਥ ਸਭ ਕਾ ਵਿਕਾਸ ਮਿਸ਼ਨ ਨੂੰ ਲੈਕੇ ਵਿਸ਼ਵ ਭਰ ਵਿਚ ਦੇਸ਼ ਦਾ ਨਾਮ ਉੱਚਾ ਕਰ ਰਹੀ ਹੈ।