ਦੇਵ ਸਮਾਜ ਕਾਲਜ ਫਾਰ ਵਿਮੈਨ ਨੂੰ ਮਿਲਿਆ ‘ਸਸਟੇਨੇਬਲ ਕੈਂਪਸ ਐਵਾਰਡ’
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਮਿਲਿਆ ‘‘ਸਸਟੇਨੇਬਲ ਕੈਂਪਸ ਅਵਾਰਡ 2026’’
Publish Date: Fri, 17 Apr 2026 05:26 PM (IST)
Updated Date: Fri, 17 Apr 2026 05:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੂੰ ਨੈਸ਼ਨਲ ਐਜੂ ਟਰਸਟ ਆਫ਼ ਇੰਡੀਆ ਨਵੀ ਦਿੱਲੀ ਦੇ ਸੀਈਓ ਸਮਰਥ ਸ਼ਰਮਾ ਦੀ ਅਗਵਾਈ ਹੇਠ ਵੱਲੋਂ ‘ਗ੍ਰੀਨ ਭਾਰਤ 2-ਵੀਕ ਇੰਪੈਕਟ ਚੈਲੇਂਜ (ਫਰੌਮ ਗ੍ਰੀਨ ਏਕਸ਼ਨਸ ਤਾਂ ਸਸਟੈਨੇਬਲ ਲਿਵਿੰਗ)’ ’ਚ ਸਰਗਰਮ ਭਾਗੀਦਾਰੀ ਤੇ ਸ਼ਾਨਦਾਰ ਯੋਗਦਾਨ ਲਈ ‘ਸਸਟੇਨੇਬਲ ਕੈਂਪਸ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਨੂੰ ਉਨ੍ਹਾਂ ਦੇ ਉਚਿੱਤ ਅਗਵਾਈ ਸਮਰਪਣ ਅਤੇ ਦੂਰਦਰਸ਼ੀ ਸੋਚ ਲਈ ‘ਈਕੋ ਵਿਜ਼ਨਰੀ ਲੀਡਰਸ਼ਿਪ ਐਵਾਰਡ-2026’ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ ਅਤੇ ਚੇਅਰਪਰਸਨ ਡਾ. ਅਗਨੀਜ ਢਿੱਲੋਂ ਅਤੇ ਕਾਲਜ ਸਕੱਤਰ ਐਡਵੋਕੇਟ ਅਜੈ ਬੱਤਾ ਦੇ ਮਾਰਗਦਰਸ਼ਨ ਹੇਠ, ਵਾਤਾਵਰਣ ਸੰਰੱਖਣ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕਈ ਗਤੀਵਿਧੀਆਂ ਵਿਚ ਆਪਣਾ ਸ਼ਾਨਦਾਰ ਯੋਗਦਾਨ ਪਾਉਂਦੀ ਰਹੀ ਹੈ ਅਤੇ ਪਹਿਲਾਂ ਵੀ ਇਹ ਸੰਸਥਾ ਕਈ ਸਨਮਾਨ ਹਾਸਲ ਕਰ ਚੁੱਕੀ ਹੈ। ਈਕੋ ਕਲੱਬ ਦੇ ਨੋਡਲ ਅਫਸਰ ਡਾ. ਮੋਕਸ਼ੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਾਲਜ ਵੱਲੋਂ ਜਾਗਰੂਕਤਾ ਰੈਲੀਆਂ, ਪੌਦੇ ਲਗਾਉਣ ਅਭਿਆਨ, ਕੂੜਾ ਪ੍ਰਬੰਧਨ ਨਾਲ ਸਬੰਧਤ ਗਤੀਵਿਧੀਆਂ ਅਤੇ ਵਿਦਿਆਰਥਣਾਂ ਅਤੇ ਸਥਾਨਕ ਸਮਾਜ ਵਿਚ ਟਿਕਾਊ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਾਲੇ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਉਨ੍ਹਾਂ ਈਕੋ ਕਲੱਬ ਦੇ ਇੰਚਾਰਜ਼ ਡਾ. ਮੌਕਸ਼ੀ, ਮੁਖੀ ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ, ਡਾ. ਰਮਨੀਕ ਕੌਰ ਸਹਾਇਕ ਪ੍ਰੋਫੈਸਰ, ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ ਤੇ ਵਿਭਾਗ ਦੇ ਸਮੂਹ ਸਟਾਫ ਦੇ ਯੋਗਦਾਨ ਦੀ ਸ਼ਲਾਘਾ ਕੀਤੀ।