‘ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ’ ਵੈਬੀਨਾਰ ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ‘ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ’ ਵੱਲੋਂ ‘ਕੌਮਾਂਤਰੀ ਮਾਂ-ਬੋਲੀ
Publish Date: Sat, 21 Feb 2026 04:41 PM (IST)
Updated Date: Sat, 21 Feb 2026 04:42 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ‘ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ’ ਵੱਲੋਂ ‘ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ’ ‘ਡਿਜੀਟਲ ਯੁੱਗ ਵਿਚ ਮਾਂ-ਬੋਲੀ ਦਾ ਭਵਿੱਖ’ ਵਿਸ਼ੇ ’ਤੇ ਇਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰੀ ਵੈਬੀਨਾਰ ਵਿਚ ਮੁੱਖ ਵਕਤਾ ਦੇ ਤੌਰ ’ਤੇ ਡਾ. ਹਰਜਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ, ਪੰਜਾਬੀ ਅਤੇ ਡੋਗਰੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਨੇ ਹਾਜ਼ਰੀ ਭਰੀ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ਪ੍ਰਮੁੱਖ ਬੁਲਾਰੇ ਨੂੰ ਨਿੱਘੇ ਸ਼ਬਦਾਂ ਨਾਲ ਜੀ ਆਇਆ ਕਿਹਾ ਗਿਆ। ਮੁੱਖ ਵਕਤਾ ਡਾ. ਹਰਜਿੰਦਰ ਸਿੰਘ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕਰਦਿਆਂ ਵਿਸ਼ਵ –ਭਾਸ਼ਾਵਾਂ ਦੀ ਦਸ਼ਾ ਤੇ ਦਿਸ਼ਾ ਦੀ ਵਿਸਤ੍ਰਿਤ ਰੂਪ ਵਿਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿਚ ਭਾਸ਼ਾ ਦੀ ਸੰਭਾਲ ਅਤੇ ਪ੍ਰਸਾਰ ਲਈ ਸੋਸ਼ਲ ਮੀਡੀਆ, ਈ-ਪੁਸਤਕਾਂ, ਬਲੌਗਿੰਗ ਅਤੇ ਆਨਲਾਈਨ ਪਲੇਟਫਾਰਮ ਬਹੁਤ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਾਂ-ਬੋਲੀ ਪੰਜਾਬੀ ਵਿਚ ਲਿਖਣ, ਪੜ੍ਹਨ ਅਤੇ ਡਿਜੀਟਲ ਸਮੱਗਰੀ ਤਿਆਰ ਕਰਨ ਵਿਚ ਅਗਵਾਈ ਕਰਨ। ਇਸ ਰਾਸ਼ਟਰੀ ਵੈਬੀਨਾਰ ਵਿਚ ਹਾਜ਼ਰੀਨ ਸਰੋਤਿਆਂ/ਦਰਸ਼ਕਾਂ ਦਾ ਧੰਨਵਾਦ ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ ਅਤੇ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਨਿਸ਼ਾਨ ਸਿੰਘ ਨੇ ਨਿਭਾਈ। ਇਸ ਰਾਸ਼ਟਰੀ ਵੈਬੀਨਾਰ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।