ਨਸ਼ਾ ਮੁਕਤੀ ਪੈਦਲ ਯਾਤਰਾ ’ਚ ਦੇਵ ਸਮਾਜ ਵੁਮੈਨ ਕਾਲਜ ਨੇ ਕੀਤੀ ਸ਼ਮੂਲੀਅਤ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵੱਲੋਂ ਨਸ਼ਾ ਮੁਕਤੀ ਜਾਗਰੂਕਤਾ ਪੈਦਲ ਯਾਤਰਾ ਵਿਚ ਭਰਵੀਂ ਸ਼ਮੂਲੀਅਤ
Publish Date: Wed, 11 Feb 2026 04:15 PM (IST)
Updated Date: Wed, 11 Feb 2026 04:17 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸਾਸ਼ਨ ਦੀ ਦੇਖ-ਰੇਖ ਵਿਚ ਸਾਰਾਗੜ੍ਹੀ ਤੋਂ ਸਕੂਲ ਆਫ਼ ਐਮੀਨੈਂਸ ਫਿਰੋਜ਼ਪੁਰ ਤੱਕ ‘ਨਸ਼ਾ ਮੁਕਤੀ ਜਾਗਰੂਕਤਾ ਪੈਦਲ ਯਾਤਰਾ’ ’ਚ ਹਿੱਸਾ ਲਿਆ ਗਿਆ। ਕਾਲਜ ਦੇ ਐੱਨਸੀਸੀ ਵਿੰਗ, ਜੋ ਕਿ ਕਰਨਲ ਸੁਨੀਲ ਕੁਮਾਰ, ਕਮਾਂਡਿੰਗ ਅਫ਼ਸਰ 5 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਮੋਗਾ ਦੀ ਰਹਿਨੁਮਾਈ ਹੇਠ ਕੰਮ ਕਰ ਰਿਹਾ ਹੈ, ਨੇ ਰੈਲੀ ਨਸ਼ਾ ਵਿਰੋਧੀ ਸਲੋਗਨ ਲਿਖਤ ਤਖਤੀਆਂ ਫੜ ਕੇ ਨਸ਼ਿਆਂ ਦੇ ਵਿਰੁੱਧ ਨਾਅਰੇ ਲਗਾ ਕੇ ਸਮਾਜਿਕ ਬੁਰਾਈ ਨਸ਼ਾ ਖੋਰੀ ਖ਼ਿਲਾਫ਼ ਜਾਗਰੂਕਤਾ ਫੈਲਾਈ। ਰੈਲੀ ਦੇ ਭਾਗੀਦਾਰਾਂ ਨੇ ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਵਿਚ ਵੀ ਵਿਦਿਆਰਥੀਆਂ ਦੇ ਵੱਡੇ ਸਮੂਹ ਨਾਲ ਸ਼ਿਰਕਤ ਕੀਤੀ। ਕਾਲਜ ਦੇ ਸਮੂਹ ਅਧਿਆਪਕਾਂ ਨੇ ਪ੍ਰਿੰਸੀਪਲ ਡਾ. ਸੰਗੀਤਾ ਦੀ ਦੂਰਦਰਸ਼ੀ ਰਹਿਨੁਮਾਈ ਹੇਠ ਇਸ ਰੈਲੀ ਵਿੱਚ ਅਗਵਾਈ ਕੀਤੀ। ਇਸ ਰੈਲੀ ਦੇ ਆਯੋਜਕਾਂ ਵਿਚ ਡਾ. ਲੈਫ਼ਟੀਨੈਂਟ ਪਰਮਵੀਰ ਕੌਰ, ਏਐੱਨਓ ਐੱਨਸੀਸੀ ਰੁਪਿੰਦਰਜੀਤ ਕੌਰ, ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਅਤੇ ਰਾਬੀਆ ਆਦਿ ਨੇ ਪ੍ਰਮੁੱਖ ਭੂਮਿਕਾ ਅਦਾ ਕੀਤੀ । ਇਸ ਪੈਦਲ ਯਾਤਰਾ ਵਿਚ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਨੇ ਆਪਣੇ ਅਨੁਸ਼ਾਸਨ, ਵਚਨਬੱਧਤਾ ਸਦਕਾ ਰੈਲੀ ਵਿੱਚ 300 ਤੋਂ ਵੱਧ ਸਭ ਤੋਂ ਵੱਡੇ ਵਿਦਿਆਰਥੀ ਦਲ ਦੇ ਨਾਲ ਅਗਵਾਈ ਕਰਦੇ ਹੋਏ ਆਪਣੀ ਭਰਵੀ ਹਾਜ਼ਰੀ ਦਰਜ ਕਰਵਾਈ।