ਮਹਿਲਾ ਦਿਵਸ ’ਤੇ ਕਰਵਾਏ ਪਾਵਰ ਪੁਆਇੰਟ ਮੁਕਾਬਲੇ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਾਵਰ ਪੁਆਇੰਟ ਮੁਕਾਬਲੇ ਦਾ ਆਯੋਜਨ
Publish Date: Mon, 09 Mar 2026 05:25 PM (IST)
Updated Date: Mon, 09 Mar 2026 05:27 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦਿਵਸ ਮੌਕੇ ਪੋਸਟ ਗ੍ਰੇਜੂਏਟ ਜੂਲੌਜੀ ਵਿਭਾਗ ਵੱਲੋਂ ਇਕੁਅਲ ਓਪਰਚੁਨੂਨਿਟੀ ਸੈੱਲ ਅਤੇ ਜੈਂਡਰ ਸੈਂਸਿਟਾਈਜ਼ੇਸ਼ਨ ਸੈੱਲ ਦੇ ਸਹਿਯੋਗ ਨਾਲ ‘ਸਸ਼ਕਤ ਮਹਿਲਾ, ਸਸ਼ਕਤ ਸਮਾਜ’ ਵਿਸ਼ੇ ’ਤੇ ਪਾਵਰਪੁਆਇਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਦੀ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੇ ਸਰਪ੍ਰਸਤੀ ਹੇਠ, ਸਕੱਤਰ ਐਡਵੋਕੇਟ ਅਜੈ ਕੁਮਾਰ ਬੱਤਾ ਦੇ ਮਾਰਗਦਰਸ਼ਨ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥਣਾਂ ਵਿੱਚ ਮਹਿਲਾ ਸਸ਼ਕਤੀਕਰਨ, ਲਿੰਗ ਸਮਾਨਤਾ ਅਤੇ ਸਮਾਜ ਦੇ ਵਿਕਾਸ ਵਿਚ ਮਹਿਲਾਵਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਗਤੀਵਿਧੀ ਰਾਹੀਂ ਵਿਦਿਆਰਥਣਾਂ ਨੂੰ ਮਹਿਲਾਵਾਂ ਦੇ ਅਧਿਕਾਰਾਂ, ਨੇਤ੍ਰਿਤਵ ਅਤੇ ਸਮਾਜਿਕ ਸਸ਼ਕਤੀਕਰਨ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਵਿਚਾਰ ਰਚਨਾਤਮਕ ਢੰਗ ਨਾਲ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਪ੍ਰਸਤੁਤੀਕਰਨਾਂ ਰਾਹੀਂ ਵਿਸ਼ੇ ਨਾਲ ਸੰਬੰਧਿਤ ਗਹਿਰੇ ਅਤੇ ਵਿਚਾਰਸ਼ੀਲ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਸਮਾਜ ਦੇ ਸਮੂਹਿਕ ਵਿਕਾਸ ਲਈ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।