ਡਿਪਟੀ ਕਮਿਸ਼ਨਰ ਨੇ 12 ਮਹਿਲਾ ਬੀਐੱਲਓਜ਼ ਨੂੰ ਕੀਤਾ ਸਨਮਾਨਿਤ
ਡਿਪਟੀ ਕਮਿਸ਼ਨਰ ਨੇ 12 ਮਹਿਲਾ ਬੀਐੱਲਓਜ਼ ਨੂੰ ਕੀਤਾ ਸਨਮਾਨਿਤ
Publish Date: Tue, 10 Mar 2026 03:56 PM (IST)
Updated Date: Tue, 10 Mar 2026 04:00 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਹਿਲਾ ਦਿਵਸ ਦੇ ਮੌਕੇ ਤੇ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ ਅਨੁਸਾਰ ਸਪੈਸ਼ਲ ਸਮਰੀ ਰਵੀਜ਼ਨ ਦੀ ਪ੍ਰੀ-ਗਤੀਵਿਧੀਆਂ ਦੌਰਾਨ ਵੋਟਰ ਸੂਚੀ 7 ਜਨਵਰੀ 2026 ਦੇ ਵੋਟਰਾਂ ਦਾ ਵੋਟਰ ਸੂਚੀ 2003 ਦੇ ਨਾਲ ਮਿਲਾਨ ਦੌਰਾਨ ਜਿਨ੍ਹਾਂ ਮਹਿਲਾ ਬੀਐੱਲਓਜ਼ ਨੇ ਬੀਐੱਲਓ ਮੋਬਾਇਲ ਐਪ ਰਾਹੀਂ ਵੱਧ ਤੋਂ ਵੱਧ ਮਿਲਾਨ ਕੀਤਾ ਹੈ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਮਹਿਲਾ ਬੀਐੱਲਓਜ਼ ਵੱਲੋਂ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਆਪਣੇ ਕਾਰਜਾਂ ਨੂੰ ਨੇਪਰੇ ਚਾੜਿਆ ਹੈ। ਇਸ ਕੰਮ ਦੇ ਬਦਲੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮਹਿਲਾ ਬੀਐੱਲਓਜ਼ ਜਗਵੰਤ ਕੌਰ, ਸੰਦੀਪ ਕੌਰ, ਵੀਰਪਾਲ ਕੌਰ, ਹਰਜੀਤ ਕੌਰ, ਗਗਨਦੀਪ ਕੌਰ, ਪੁਸ਼ਪਾ, ਜਸਬੀਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਸੁਨੀਤਾ ਰਾਣੀ, ਰੂਬੀ ਰਾਣੀ ਅਤੇ ਸੁਨੀਤਾ ਰਾਣੀ ਨੋ ਵੋਟਰ ਸੂਚੀ ਦੇ ਮਿਲਾਨ ਲਈ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ।