ਧੁੰਦ ਕਾਰਨ ਟਰੈਕਟਰ-ਸਕਾਰਪੀਓ ’ਚ ਟੱਕਰ
ਸੰਘਣੀ ਧੁੰਦ ਕਾਰਨ ਟਰੈਕਟਰ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ
Publish Date: Fri, 20 Feb 2026 05:37 PM (IST)
Updated Date: Fri, 20 Feb 2026 05:39 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ਤੇ ਪਿੰਡ ਲਹਿਰਾ ਰੋਹੀ ਦੇ ਨਜ਼ਦੀਕ ਸੰਘਣੀ ਧੁੰਦ ਕਾਰਨ ਟਰੈਕਟਰ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਹੋ ਗਈ,ਇਸ ਦੌਰਾਨ ਚਾਲਕ ਵਾਲ -ਵਾਲ ਬਚੇ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਜ਼ੀਰਾ ਜੋ ਕਿ ਸਵੇਰੇ 8 ਵਜੇ ਦੇ ਕਰੀਬ ਸਬਜੀ ਮੰਡੀ ਜ਼ੀਰਾ ਵਿਖੇ ਮਟਰ ਵੇਚ ਕੇ ਆਪਣੇ ਪਿੰਡ ਵਾਪਸ ਆ ਰਹੇ ਸਨ ਤਾਂ ਅੰਮ੍ਰਿਤਸਰ- ਬਠਿੰਡਾ ਨੈਸ਼ਨਲ ਹਾਈਵੇ -54 ਤੇ ਪਿੰਡ ਲਹਿਰਾ ਰੋਹੀ ਨਜਦੀਕ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਅਣਪਛਾਤੀ ਸਕਾਰਪੀਓ ਗੱਡੀ ਨਾਲ ਜਬਰਦਸਤ ਟੱਕਰ ਹੋ ਗਈ, ਇਸ ਦੌਰਾਨ ਚਾਲਕ ਵਾਲ -ਵਾਲ ਬਚ ਗਏ ਜਦਕਿ ਟਰੈਕਟਰ ।ਬੁਰੀ ਤਰ੍ਹਾਂ ਨੁਕਸਾਨਿਆਂ ਗਿਆ।